ਪੰਨਾ:ਜੀਵਨ ਲਹਿਰਾਂ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਨੂੰ ਠੋਹਕਰਾਂ ਨਾਲ ਚਕਨਾ ਚੂਰ ਹੋਏ ਕਿਸੇ ਬਜ਼ੁਰਗ ਦੇ ਰੁਪ ਵਿੱਚ ਆਪਣੇ ਮੰਜ਼ਲ ਮਕਸੁਦ ਤੇ
ਬੈਠਾ ਦਿਖਾਈ ਦੇਂਦਾ ਹੈ, ਤੇ ਜਿਥੇ ਪਹੁੰਚ ਕੇ ਉਸ ਨੂੰ ਪਿਛਲੇ ਥਕੇਵੇਂ ਸ੍ਵਰਗੀ ਹੂਰਾਂ ਬਣ ਬਣ ਉਸ
ਦੇ ਸਾਹਣਿਓਂ ਲੰਘਦੇ ਜਾਂਦੇ ਹਨ ਤੇ ਇਨ੍ਹਾਂ ਨੂੰ ਉਹ 'ਜੀਵਨ ਲਹਿਰਾਂ' ਦਾ ਨਾਉਂ ਦੇ ਕੇ ਕਲਮ ਬੰਦ
ਕਰੀ ਜਾਂਦਾ ਹੈ।

ਕਿਤੇ ਹੋਲਾਂ ਚੱਬਦੀ ਜਾਂਦੀ ਨਢੀ ਨੂੰ- ਉਸ ਦੇ ਨੈਣ-ਬਾਣਾਂ ਦੀ ਵਾਛੜ ਤੋਂ ਘਬਰਾ ਕੇ
ਤਾਹਨਾ ਦੇਂਦਾ ਹੈ-
ਹੋਲੀ ਚਬਦੀ ਜਾਂਦੀ ਕੁੜੀਏ,
ਨੀਵੇਂ ਪਾ ਲੈ ਨੈਣ ਸ਼ਰਾਬੀ।
ਤੇ ਕਸੂਰ ਓਹਦਾ ਕੀ ਡਿਠਾ ਸੂ? ਇਹੋ ਕਿ-
ਜੇਹੜੇ ਦੋ ਘੁਟ ਪੀ ਨੇ ਬਹਿੰਦੇ।
ਮੜ੍ਹੀਆਂ ਤੀਕ ਨਸ਼ੇ ਨਹੀਂ ਲਹਿੰਦੇ।

ਫੇਰ ਜਦ ਕਿਸੇ ਪਵਿਤ੍ਰਤਾ ਦੀ ਦੇਵੀ ਦੇ ਦੁਆਲੇ ਲੰਪਟ ਪੁਜਾਰੀਆਂ ਨੂੰ ਵਿਸ਼ੇ ਦੀ ਆਰਤੀ
ਉਤਾਰਦਿਆਂ ਵੇਖਦਾ ਹੈ, ਤਾਂ ਬਾਲ-ਬਜ਼ੁਰਗ ਬੇਕਲ ਉਸ ਦੇਵੀ ਨੂੰ ਖਬਰਦਾਰ ਕਰਦਾ ਹੈ-
ਰੂਪ ਦੇਵੀਏ! ਕਾਮ ਪਜਾਰੀਆਂ ਨੂੰ,
ਕਈ ਮਤਲਬੀ ਜੋਤ ਜਗਾਣ ਨਾ ਦੇਹ।
... ... ... ... ...
ਰਹੁ ਕਿਸੇ ਦੇ ਬੁਲ੍ਹਾਂ ਤੇ 'ਗੀਤ' ਬਣ ਕੇ,
ਐਪਰ ਕਿਸੇ ਦੇ ਜੀਵਨ ਦਾ 'ਰਾਗ' ਨਾ ਬਣ।
ਪਿਆਰ 'ਪੈਦੇ' ਨੂੰ ਤਾਂ ਹਰ ਇਕ ਪ੍ਰੇਮੀ ਜਾਣ, ਵੇਖ ਤੇ ਅਨਭਵ ਕਰ ਸਕਦਾ ਹੈ,
ਪਰ ਪਿਆਰ 'ਆਉਂਦਾ ਕੀਕਣ ਹੈ? ਇਹ ਸ਼ਾਇਦ ਬੇਕਲ ਦੀਆਂ ਹੀ ਅੱਖਾਂ ਨੂੰ ਦਿਸਿਆ ਹੈ-
ਉਹੋ ਜਿਸ ਦਾ ਨਾਂ ਨ ਜਾਣਾ।
ਨਾਂ ਨ ਜਾਣਾ, ਥਾਂ ਨ ਜਾਣਾ।

੧੦