ਪੰਨਾ:ਜੀਵਨ ਲਹਿਰਾਂ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਕੁਝ ਆਈ ਮੇਰੇ ਵੱਲੇ।
ਮੈਂ ਕੁਝ ਵਧਿਆ ਓਹਦੇ ਵੱਲੇ।

ਵਾਰਸ ਨੂੰ ਪੀਂਘ ਦੇ ਹੁਲਾਰਿਆਂ ਉਤੇ ਹੀਰ ਦੀਆਂ ਯਾਦਾਂ ਦਿਖਾਈ ਦਿਤੀਆਂ ਸਨ, ਪਰ ਸਾਡੇ ਬੇਕਲ ਨੂੰ ਕਮਾਦਾਂ ਵਿਚੋਂ ਹੀਰ ਦੀ ਯਾਦ ਆ ਮਿਠਾਸ ਅਨੁਭਵ ਹੋਇਆ ਹੈ-

ਸੋਹਣੀ ਹੀਰ ਦੀਆਂ ਨੇ ਯਾਦਾਂ।
ਭੌਂਦੀਆਂ ਫਿਰਦੀਆਂ ਵਿੱਚ ਕਮਾਦਾਂ।

ਝਨਾਂ ਦੀਆਂ ਸਲੇਟੀਆਂ ਨੂੰ ਕਮਾਦ ਚੂਪਦੀਆਂ ਛੱਡ ਕੇ ਝਟ ਹੀ ਰਾਵੀ ਸਦਾ ਸੁਹਾਵੀ ਦੇ, ਚੰਨ ਚਾਨਣੀ ਵਿਚ ਜਗਮਗਾਉਂਦੇ ਪਾਣੀਆਂ ਉਤੇ ਬੇਕਲ ਦੀ ਜੀਵਨ-ਨਈਆ ਜਾ ਠੁਮਕਦੀ ਹੈ। ਉਸ ਦੇ ਦੋਂਹ ਹਰਿਆਵਲੇ ਕੰਢਿਆਂ ਨੂੰ ਸਾਵੀ ਚਾਦਰ ਦੀ ਤਸ਼ਬੀਹ ਦੇ ਕੇ ਤਾਂ ਜਾਣੀਦਾ ਸਚਮੁਚ ਕਿਸੇ ਮਾਝੇ ਦੀ ਮੁਟਿਆਰ ਦੀਆਂ ਮਟਕਾਂ ਦਾ ਅਨੁਭਵ ਕਰਾ ਦਿਤਾ ਸੂ-

ਪੰਨਿਆਂ ਦੀ ਹੈ ਰਾਤ ਸੁਹਾਵੀ।
ਮਟਕ ਮਟਕ ਹੈ ਤੁਰਦੀ ਰਾਵੀ।
ਮੋਢੀਂ ਪਾਈ ਚਾਦਰ ਸਾਵੀ।

ਬੇਕਲ ਪੰਜਾਬ ਦਾ ਸ਼ੈਦਾਈ ਹੈ, ਉਸਦੀ ਗਲ ਗਲ ਵਿਚ ਪੰਜਾਬ ਦਾ ਪਿਆਰ ਪੂਰਿਆ ਪਿਆ ਹੈ। ਸ਼ਾਇਦ ਏਸੇ ਕਰ ਕੇ ਅਰਬ ਦੀ 'ਬੁਲਬੁਲ' ਨਾਲੋਂ ਪੰਜਾਬ ਦੀ 'ਕੋਇਲ' ਨੂੰ ਬਹੁਤਾ ਪਿਆਰ ਕਰਦਾ ਹੈ । ਬੁਲਬੁਲਾਂ ਦੇ ਸੋਜ਼-ਤਰਾਨੇ ਕਿਸੇ ਹੋਰ ਨੇ ਸੁਣੇ ਹੋਣਗੇ,ਪਰ ਬਿਰਹੋਂ ਕੁੱਠੀ ਕੋਇਲ ਦੇ ਗੀਤਾਂ ਵਿਚ ਬੇਕਲ ਨੂੰ ਪੰਜਾਬੀ ਦਾ ਦਿਲ ਟੁੰਬਵਾਂ ਰਾਗ ਪਿਆ ਸੁਣਾਈ ਦੇਂਦਾ ਹੈ-

ਮੈਂ ਉਹ ਕੋਇਲ ਹਾਂ ਜਿਸ ਨੂੰ ਪਤਾ ਹੀ ਨਹੀਂ,
ਕਿਥੇ ਮੈਂ ਹਾਂ ਤੇ ਕਿਥੇ ਆਲ੍ਹਣਾ ਹੈ।

ਬੁਢੇ ਦੀ ਸ਼ਾਦੀ (ਭਾਈਆ!) ਇਕ ਐਬੀ ਕਵਿਤਾ ਹੈ, ਜਿਸ ਨੂੰ ਸਚਿਆਈ ਦੀ ਜੀਉਂਦੀ ਤਸਵੀਰ ਆਖਣਾ ਚਾਹੀਦਾ ਹੈ; ਤੇ ਇਹ ਤਸਵੀਰ ਤੁਹਾਨੂੰ ਹਰ ਮਹੱਲੇ ਵਿਚ ਮਿਲੇਗੀ। ਦੋ ਦੀਵੇ ਬਲਦੇ ਹਨ, ਪਰ ਕਬਰਾਂ੧੧