ਪੰਨਾ:ਜੀਵਨ ਲਹਿਰਾਂ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਤੇ। ਕਵੀ, ਜ਼ਾਲਮ ਮਾਪਿਆਂ ਨੂੰ ਧ੍ਰਿਕਾਰਦਾ ਹੈ-
ਉਦ੍ਹੇ ਦਿਲ ਦੀ ਅੱਗ ਬੁਝਾਣ ਖਾਤਰ,
ਅੱਗ ਉਦ੍ਹੀ ਜਵਾਨੀ ਨੂੰ ਲਾ ਦਿੱਤੀ।
ਬੇਕਲ ਦੀ ਕਵਿਤਾ, ਸ਼ੁਰੂ ਤੋਂ ਅਖੀਰ ਤਕ ਕਿਸੇ ਨ ਕਿਸੇ ਰਸ ਵਿਚ ਰੱਤੀ ਹੋਈ ਹੈ। ਉਸ ਵਿਚ
ਪਿਆਰ ਹੈ, ਬੀਰਤਾ ਹੈ, ਸੋਜ਼ ਹੈ ਤੇ ਉੱਚੀ ਉਡਾਰੀ ਹੈ।
ਜੀਵਨ-ਲਹਿਰਾਂ, ਇਕ ਪੁਸਤਕ ਦੇ ਰੂਪ ਵਿਚ ਸਚ ਮੁਚ ਸਾਡੇ ਸਾਰਿਆਂ ਦੇ ਜੀਵਨ ਦੀਆਂ ਲਹਿਰਾਂ ਹਨ; ਤੇ ਜਿਨ੍ਹਾਂ ਨਾਲ ਸਾਡਾ ਸਾਰਿਆਂ ਦਾ ਹੀ ਅਕਸਰ ਵਾਹ ਪੈਂਦਾ ਹੈ।
ਮੈਨੂੰ ਨਾ ਕੇਵਲ ਏਸੇ ਗਲ ਦੀ ਖੁਸ਼ੀ ਹੈ ਕਿ ਬੇਕਲ ਨੇ ਪੰਜਾਬੀ ਸਾਹਿੱਤ ਨੂੰ ਇਕ ਸੋਹਣੀ-ਭਾਵ
ਤੇ ਰਸ-ਪੂਰਤ ਪੁਸਤਕ ਦਿਤੀ ਹੈ, ਬਲਕਿ ਏਦੇ ਵੀ ਵਡੀ ਖੁਸ਼ੀ ਮੈਨੂੰ ਇਸ ਗੱਲ ਦੀ ਹੈ ਕਿ ਬੇਕਲ ਨੇ
ਆਪਣੇ ਜੀਵਨ ਨੂੰ ਇਕ ਤੰਗ ਜੇਹੇ ਦਾਇਰੇ ਤੋਂ ਸ਼ੁਰੂ ਕਰ ਕੇ ਆਪਣੀ ਹਿੰਮਤ, ਦ੍ਰਿੜ੍ਹਤਾ ਤੇ ਹੋਂਸਲੇ ਦਾ
ਸਦਕਾ, ਆਪਣੀ ਦੁਨੀਆਂ ਬੜੀ ਚੌੜੀ ਬਣਾ ਲਈ ਹੈ।
ਸਾਡੇ ਸਾਰਿਆਂ ਲਈ ਇਹ ਕਿੰਨੇ ਫਖ਼ਰ ਦੀ ਗਲ ਹੈ ਕਿ ਸਾਡਾ ਇਹ ਹੋਣਹਾਰ ਕਵੀ
ਦਿਨਾਂ ਵਿਚ ਹੀ ਆਪਣੀ ਹਿੰਮਤ ਨਾਲ ਸਫ਼ਲਤਾ ਦੀ ਚੋਟੀ ਤੇ ਜਾ ਪੁੱਜਾ ਹੈ। ਸਾਧਾਰਨ ਕੰਮ ਤੋਂ
ਉਤਾਂਹ ਹੋ ਕੇ ਰੀਕਾਰਡਿੰਗ ਤੇ ਰੇਡੀਓ ਤੀਕ ਉਸ ਨੇ ਆਪਣੀ ਪਹੁੰਚ ਕਰ ਲਈ, ਤੇ ਅਜ ਬੇਕਲ,
ਫ਼ਿਲਮੀ ਦੁਨੀਆਂ ਦਾ ਵਾਸੀ ਹੈ।
ਮੈਂ ਆਸ ਕਰਦਾ ਹਾਂ ਕਿ ਪੰਜਾਬੀ ਸਾਹਿੱਤ ਵਿਚ 'ਜੀਵਨ-ਲਹਿਰਾਂ' ਨੂੰ ਬਹੁਤ ਉੱਚਾ ਸਥਾਨ ਮਿਲੇਗਾ।

ਪ੍ਰੀਤ ਨਗਰ
੨੭-੧੨-੩੯

ਨਾਨਕ ਸਿੰਘ
(ਨਾਵਲਿਸਟ)

१२