ਪੰਨਾ:ਜੀਵਨ ਲਹਿਰਾਂ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀਵੇਂ ਪਾ ਲੈ ਨੈਣ ਸ਼ਰਾਬੀ

ਹੋਲਾਂ ਚੱਬਦੀ ਜਾਂਦੀ ਕੁੜੀਏ!
ਨੀਵੇਂ ਪਾ ਲੈ ਨੈਣ ਸ਼ਰਾਬੀ,
ਹੋ ਨਾ ਜਾਵਾਂ ਕਿਤੇ ਸ਼ਰਾਬੀ।

ਮੈਂ ਅਲੜ੍ਹ, ਮੇਰੇ ਨੈਣ ਕੁਆਰੇ,
ਗੱਲ ਨਾ ਕਰਨ ਸ਼ਰਮ ਦੇ ਮਾਰੇ,
ਪੈ ਨ ਜਾਏ ਭੰਡੀ ਸਾਰੇ,
ਅੜੀਏ! ਟੁੰਭ ਨਾ ਲਾ ਕੇ ਨੀਝਾਂ,
ਜਾਗ ਨਾ ਉੱਠਣ ਸੁਤੀਆਂ ਰੀਝਾਂ,
ਬਲ੍ਹ ਨਾ ਉੱਠਣ ਵਾਂਗ ਮਤਾਬੀ;
ਨੀਵੇਂ ਪਾ ਲੈ ਨੈਣ ਸ਼ਰਾਬੀ।

੧੭