ਪੰਨਾ:ਜੀਵਨ ਲਹਿਰਾਂ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੈਨੂੰ ਦਸਿਆ ਬੜੇ ਪਿਆਕਾਂ,
ਬੜੇ ਨਸ਼ੱਈਆਂ, ਬੜੇ ਚਲਾਕਾਂ,
ਕਈਆਂ ਰਾਂਝਿਆਂ, ਕਈਆਂ ਚਾਕਾਂ,
ਅੱਖਾਂ ਨਾਲ ਜੋ ਹੋਣ ਸ਼ਰਾਬੀ,
ਅੱਖਾਂ ਨੂੰ ਉਹ ਰੋਣ ਸ਼ਰਾਬੀ,
ਜਿਹੜੇ ਦੋ ਘੁੱਟ ਪੀ ਨੇ ਬਹਿੰਦੇ,
ਮੜ੍ਹੀਆਂ ਤੀਕ ਨਸ਼ੇ ਨਹੀਂ ਲਹਿੰਦੇ,
ਹੁੰਦੀ ਰਹੇ ਬਸ ਖੇਹ ਖਰਾਬੀ;
ਨੀਵੇਂ ਪਾ ਲੈ ਨੈਣ ਸ਼ਰਾਬੀ।

ਦਿਲ ਦੇ ਸੌਦੇ ਕਰਨ ਨਾ ਜਾਣਾ,
ਮੈਂ ਅਣ-ਤਾਰੂ ਤਰਨ ਨਾ ਜਾਣਾ,
ਜੀਊਂਦੇ ਜੀਅ ਹੀ ਮਰਨ ਨਾ ਜਾਣਾ,
ਜੀਵਨ ਲਹਿਰਾਂ ਦੇ ਵਿਚ ਰੁੜਿਆ,
ਰੁੜਿਆ ਹਾਂ ਪਰ ਦਿਲ ਨਹੀਂ ਰੁੜਿਆ,
ਇਹ ਨਾ ਜਾਣੀਂ, ਮੈਂ ਹਾਂ ਰੁੱਖਾ,
ਮੈਂ ਹਾਂ ਦੇਸ਼ ਪਿਆਰ ਦਾ ਭੁੱਖਾ,
ਤੂੰ ਬੰਗਾਲਨ, ਮੈਂ ਪੰਜਾਬੀ;
ਨੀਵੇਂ ਪਾ ਲੈ ਨੈਣ ਸ਼ਰਾਬੀ।

੧੮