ਪੰਨਾ:ਜੀਵਨ ਲਹਿਰਾਂ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨ ਬੇਲੇ ਦੀਆਂ ਟੁੱਟੀਆਂ ਤਾਰਾਂ,
ਮੁੜ ਕੇ ਜੋੜਾਂ, ਫੇਰ ਸਵਾਰਾਂ,
ਤਾਹਨੇ ਨਹੀਂ ਮੈਂ ਤਾਨਾਂ ਮਾਰਾਂ,
ਗੀਤ ਮੈਂ ਆਪਣੇ ਗੀਤ ਦੇ ਗਾਵਾਂ,
ਦੁਨੀਆ ਹੱਸੇ, ਰੋਵੇ ਮਾਂ;
ਜੀ ਕਰਦਾ ਮੈਂ ਤੁਰਦੀ ਜਾਂ।

ਕੀ ਆਖਾਂ ਉਜ ਲਾਈ ਲੱਗ ਨੂੰ,
ਅੱਗ ਲੱਗੇ ਨੀ ਪ੍ਰੇਮ ਦੀ ਅੱਗ ਨੂੰ,
ਮੈਂ ਸੜ ਗਈ ਪਰ ਖਬਰ ਨਾ ਜੱਗ ਨੂੰ,
ਅੰਦਰ ਪਏ ਮੱਚਦੇ ਨੇ ਭਾਂਬੜ;
ਪਰ ਨਹੀਂ ਧੂੰ ਦਾ ਨਾਂ ਨਿਸ਼ਾਂ;
ਜੀਅ ਕਰਦਾ ਮੈਂ ਤੁਰਦੀ ਜਾਂ।

ਸਿਰ ਤੋਂ ਨੰਗੀ, ਪੈਰੋਂ ਨੰਗੀ,
ਲੋਕ ਪਏ ਆਖਣ, ਮੰਦੀ ਚੰਗੀ,
ਮੈਂ ਮਾਹੀ ਦੇ ਰੰਗ ਵਿਚ ਰੰਗੀ,
ਵਾਂਗ ਸਮੇਂ ਦੇ ਨੱਸ਼ੀ ਜਾਵਾਂ;
ਫੜੇ ਨਾ ਕੋਈ ਮੇਰੀ ਬਾਂਹ;
ਜੀਅ ਕਰਦਾ ਮੈਂ ਤੁਰਦੀ ਜਾਂ।

ਨੀ ਮੈਂ ਧੁਖਦੀ ਧੂਣੀ ਵਾਂਗੂੰ,
ਨੀ ਮੈਂ ਵੱਟੀ ਪੂਣੀ ਵਾਂਗੂੰ,
ਚੱਕਰ ਲਾ ਲਟੂਣੀ ਵਾਂਗੂੰ,
ਆਉਂਦੇ ਜਾਂਦੇ ਕੋਲੋਂ ਪੁੱਛਾਂ,

੨੦