ਪੰਨਾ:ਜੀਵਨ ਲਹਿਰਾਂ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਰਹਿੰਦਾ ਏ ਕਿਹੜੀ ਥਾਂ,
ਜੀਅ ਕਰਦਾ ਮੈਂ ਤੁਰਦੀ ਜਾਂ।

ਨਦੀ ਦੇ ਵਾਂਗੂੰ ਗੀਤ ਸੁਣਾਉਂਦੀ,
ਡਿਗਦੀ, ਢਹਿੰਦੀ, ਮੌਜ ਮੰਨਾਉਂਦੀ,
'ਬੇਕਲ' ਮਨ ਨੂੰ ਲਹਿਰੇ ਲਾਉਂਦੀ,
ਲਹਿਰਾਂ ਦੇ ਵਿਚ ਲਹਿਰੇ ਲੈਂਦੀ,
ਕੰਤ ਸਮੁੰਦਰ ਨੂੰ ਮਿਲ ਪਾਂ;
ਜੀਅ ਕਰਦਾ ਬਸ ਤੁਰਦੀ ਜਾਂ।

ਤੁਰਦੀ ਜਾਂ, ਤੁਰਦੀ ਜਾਂ,
ਹੋਰ ਅਗ੍ਹਾਂ, ਹੋਰ ਅਗ੍ਹਾਂ,
ਮੁੜ ਕੇ ਵੇਖਾਂ ਨਾ ਪਿਛਾਂ,
ਜੀਅ ਕਰਦਾ ਮੈਂ ਤੁਰਦੀ ਜਾਂ।

੨੧