ਪੰਨਾ:ਜੀਵਨ ਲਹਿਰਾਂ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਗ ਦਿਲਾਂ ਦੀ ਠਰਨ ਨਾ ਦੇਸੀ,
ਸੀਤਾ ਹਥੋਂ ਮਰਨ ਨਾ ਦੇਸੀ।

ਦਿਲਾਂ ਨੂੰ ਦੇ ਦੇ ਪ੍ਰੀਤ ਹੁਲਾਰੇ,
ਉੱਡਦੇ ਜਾਂ ਗੇ ਦੋਵੇਂ ਪਿਆਰੇ।
ਚੰਦਰ, ਸੂਰਜ ਲੋਕੋਂ ਉਚੇ,
ਪਹੁੰਚਣ ਦੇ ਲਈ ਧੁਰ ਦਰਬਾਰੇ।
ਇਕ ਇਕ ਸਾਹ ਜੇ ਰਹਿ ਗਿਆ ਬਾਕੀ,
ਜਤਨਾਂ ਤੋਂ ਨਾ ਹੋਸਾਂ ਆਕੀ।

ਕਾਲ ਦੀ ਹੈਂਕੜ ਤੋੜ ਦਿਆਂਗੀ,
ਮੂੰਹ ਥੀਂ ਮੂੰਹ ਨੂੰ ਜੋੜ ਦਿਆਂਗੀ।
ਸਾਹਾਂ ਦੀ ਇਕ ਲੜੀ ਬਣਾ ਕੇ,
ਸਾਹ ਲੈਕੇ ਸਾਹ ਮੋੜ ਦਿਆਂਗੀ।
ਏਦਾਂ ਦੇ ਕਈ ਹੀਲੇ ਕਰਦੇ,
ਧੁਰ ਪਹੁੰਚਾਂਗੇ ਜੀਉਂਦੇ ਮਰਦੇ।

ਓਥੋਂ ਅੰਮ੍ਰਿਤ-ਜੀਵਨ ਪਾ ਕੇ,
ਮੁੜ ਏਸੇ ਹੀ ਕੰਢੇ ਆ ਕੇ।
ਘਟੋ ਘੁਟੀ ਪੀਏ ਦੋਵੇਂ,
ਬੁਕੋ ਬੁਕੀ ਡੀਕਾਂ ਲਾ ਕੇ।
ਅੱਖਾਂ ਦੇ ਵਿਚ ਪਾ ਕੇ ਅੱਖਾਂ;
ਪਿਛਲੇ ਦੁਖ ਭੁਲਾਈਏ ਲੱਖਾਂ।

੨੪