ਪੰਨਾ:ਜੀਵਨ ਲਹਿਰਾਂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੈਨੂੰ ਝਲ ਮਸਤਾਨੀ ਦੀ ਸਹੁੰ,
ਜੋਬਨ ਭਰੀ ਜਵਾਨੀ ਦੀ ਸਹੁੰ,
ਸ਼ੀਸ਼ੇ ਵਿਚਲੇ ਸਾਨੀ ਦੀ ਸਹੁੰ।

ਝਿਲ ਮਿਲ ਝਿਲ ਮਿਲ ਕਰਦੇ ਤਾਰੇ,
ਨਿੱਕੇ ਨਿੱਕੇ ਪਿਆਰੇ ਪਿਆਰੇ।
ਆ ਜਾ ਮੇਰੇ ਪਿਆਰ ਦੇ ਸੁਪਨੇ,
ਮੈਂ ਪਈ ਲੋਚਾ ਖੜੀ ਕਨਾਰੇ,
ਆ ਜਾ ਮੇਰੇ ਮਨ ਦੇ ਮਜ੍ਹਬ,
ਤੈਂ ਬਿਨ ਕਿਹੜਾ ਪਾਰ ਉਤਾਰੇ,
ਆ ਜਾ ਮੇਰੇ ਗੀਤ ਪਿਆਰੇ,
ਏਸ ਝਨਾਂ ਦੇ ਕੰਢੇ ਉੱਤੇ।

੨੫