ਪੰਨਾ:ਜੀਵਨ ਲਹਿਰਾਂ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਕੁਆਰੀ ਕੁੜੀ ਨੂੰ

ਨੂਰ ਕੁੰਡ ਦੇ ਵਿੱਚੋਂ ਨਹਾਤੀਏ ਨੀ,
ਨੂਰ ਬਣੀ ਰਹੋ ਨੂਰ ਤੋਂ ਨਾਰ ਨਾ ਬਣ।
ਲਹਿਣਾ ਰੂਪ ਦਾ ਰੱਬ ਤੋਂ ਲੈ ਕੇ ਵੀ,
ਲਹਿਣੇਦਾਰ ਹੀ ਰਹੋ, ਦੇਣਦਾਰ ਨਾ ਬਣ।
ਚਾਅ ਹਾਰ ਦਾ ਘੜੀ ਦੋ ਘੜੀ ਹੁੰਦਾ,
ਐਵੇਂ ਕਿਸੇ ਦੇ ਗਲੇ ਦਾ ਹਾਰ ਨਾ ਬਣ।
ਆਪਣੀ ਅਣਖ ਦੀ ਝੁਗੀ ਉਜਾੜ ਕੇ ਤੇ,
ਕਿਸੇ ਲਈ ਤੂੰ ਨਵਾਂ ਸੰਸਾਰ ਨਾ ਬਣ।

ਝੂਠੇ ਪਿਆਰ ਦੀ ਮਸਤੀ 'ਚ ਅਲ੍ਹੜੇ ਨੀ,
ਐਵੇਂ ਝਲੀਏ ਝਲ ਖਲੇਰ ਨਾ ਬਹੀਂ।
ਦਿਲ ਦੇ ਵੇਹੜੇ ਨੂੰ ਹੰਝੂਆਂ ਨਾਲ ਧੋ ਕੇ,
ਪੋਚਾ ਮਿਟੀ ਤੇ ਗਾਰੇ ਦਾ ਫੇਰ ਨਾ ਬਹੀਂ।

੨੬