ਪੰਨਾ:ਜੀਵਨ ਲਹਿਰਾਂ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਤਾਂ ਕਾਲੀਆਂ ਵੇਖ ਕੇ ਕਾਹਲੀਏ ਨੀ,
ਵੇਖੀਂ ਕਿਤੇ ਕੋਈ ਚੰਨ ਚੜ੍ਹਾ ਨਾ ਬਹੀਂ।

ਰਹੋ ਕਿਸੇ ਦੇ ਬੁਲ੍ਹਾਂ ਤੇ ਗੀਤ ਬਣ ਕੇ,
ਐਪਰ ਕਿਸੇ ਦੇ ਜੀਵਨ ਦਾ ਰਾਗ ਨਾ ਬਣ।
ਨੀ ਤੂੰ ਕਿਹੜੀਆਂ ਸੋਚਾਂ 'ਚ ਘਿਰੀ ਹੋਈ ਏ,
ਜੀਵਨ ਜੋਗੀਏ! ਨਿਰਾ ਵੈਰਾਗ ਨਾ ਬਣ।
ਤੇਲ ਵੇਖ ਕੇ ਤਿਲਾਂ 'ਚ, ਮਾਪਿਆਂ ਦੀ,
ਆਂਦਰ ਸਾੜਨ ਦੇ ਲਈ ਚਰਾਗ ਨ ਬਣ।
ਡਲ੍ਹਕਾਂ ਮਾਰ ਨੇਕੀ ਵਾਂਗੂੰ ਨੇਕ ਬਖਤੇ,
ਨੀ! ਤੂੰ ਕੁਲ੍ਹ ਦੀ ਹਿੱਕ ਦਾ ਦਾਗ਼ ਨਾ ਬਣ।

ਵੇਖੀ, ਸੰਭਲੀਂ, ਕਿਸੇ ਲਈ ਹੋ 'ਬੇਕਲ'
ਦੇ ਕਿਸੇ ਨੂੰ ਆਪਣਾ ਦਿਲ ਨਾ ਬਹੀਂ।
ਸੋਹਣੇ, ਚਿਤਰੇ ਘੜੇ ਦੀ ਰੀਝ ਅੰਦਰ,
ਸੋਹਣੀ ਵਾਂਗ ਤੂੰ ਸੋਹਣੀਏਂ ਠਿਲ੍ਹ ਨਾ ਬਹੀਂ।

੨੮