ਪੰਨਾ:ਜੀਵਨ ਲਹਿਰਾਂ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਦੰਦ ਕਥਾ ਵਿਚ ਆ ਜਾਈਏ।
ਰੰਗ ਚਾਰ ਦਿਹਾੜੇ ਲਾ ਜਾਈਏ।

ਲੋਕਾਂ ਲਈ ਲੁੱਚੇ ਹੋ ਜਾਈਏ।
ਸੱਚੇ ਸਾਂ ਸੁੱਚੇ ਹੋ ਜਾਈਏ।
ਦੁਨੀਆਂ ਦੀ ਤੂੰ ਤੂੰ ਮੈਂ ਮੈਂ ਤੋਂ,
ਆ ਦੋਵੇਂ ਉੱਚੇ ਹੋ ਜਾਈਏ।

ਜੇ ਲਾਹ ਲਈ ਮੂੰਹ ਤੋਂ ਲੋਈ ਵੇ।
ਕੀ ਕਰੇਗਾ ਸਾਡਾ ਕੋਈ ਵੇ।

ਤੂੰ ਤੇ ਤਪਿਆਂ ਮੇਰੇ ਕਾਰੇ,
ਮੈਂ ਤਪਨੀ ਹਾਂ ਤੇਰੇ ਮਾਰੇ,
ਆ ਫਿਰ ਮੇਰੇ ਪ੍ਰੀਤਮ ਪਿਆਰੇ,

ਆ ਦੁਨੀਆਂ ਦੀਆਂ ਸੱਟਾਂ ਖਾਈਏ,
ਸੱਟਾਂ ਖਾ ਕੇ ਇਕ ਹੋ ਜਾਈਏ।

ਇਕ ਦੂਜੇ ਲਈ ਕੌਣ ਨਾ ਬਣੀਏ,
ਤੁਰਦੇ ਫਿਰਦੇ ਸਾਉਣ ਨਾ ਬਣੀਏ,
ਲੋਕਾਂ ਦੇ ਹੱਥ ਘਲ ਸੁਨੇਹੇ,
ਲੋਕਾਂ ਦੇ ਹੁਣ ਗਾਉਣ ਨਾ ਬਣੀਏ,

ਇਕ ਦੂਜੇ ਲਈ 'ਬੇਕਲ' ਹੋਈਏ,
ਕਠੇ ਹਸੀਏ ਕਠੇ ਰੋਈਏ।

੩੩