ਪੰਨਾ:ਜੀਵਨ ਲਹਿਰਾਂ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕਿਉਂ ਮੈਥੋਂ ਪਈ ਸ਼ਰਮਾਉਨੀ ਏ?
ਵਿੱਥਾਂ ਪਈ ਕਾਹਨੂੰ ਪਾਉਨੀ ਏਂ?

ਵਿੱਥਾਂ ਨੇ ਠਾਹਰਾਂ ਕਾਮ ਦੀਆਂ,
ਸੋਚਾਂ ਨੇ 'ਸਾਗਰ' 'ਜਾਮ' ਦੀਆਂ,
ਸਾਂਝਾਂ ਨੇ ਸਾਂਝਾਂ ਨਾਮ ਦੀਆਂ,

ਕੁਝ ਹੱਸ ਕੁੜੇ, ਕੁਝ ਬੋਲ ਕੁੜੇ,
ਕੋਈ ਦਿਲ ਦੀ ਘੁੰੰਡੀ ਖੋਲ੍ਹ ਕੁੜੇ,

ਨਾ ਭਰਮਾਂ ਮਾਰੀ ਤੋਂ ਘਬਰਾ,
ਕੀ ਆਖ਼ਰ ਆਊ ਏਡੀਏ ਨੀ?
ਆ ਦੋਵੇਂ ਗੀਟੇ ਖੇਡੀਏ ਨੀ।

ਤੂੰ ਹੋਰ ਨਹੀਂ ਮੈਂ ਹੋਰ ਨਹੀਂ।
ਦੂਈ ਬਿਨ ਦੂਜਾ ਚੋਰ ਨਹੀਂ।

ਕੋਈ ਬੁਰਾ ਕਹੇ, ਤਾਂ ਸਾਨੂੰ ਕੀ?
ਕੋਈ ਭਲਾ ਕਹੇ, ਤਾਂ ਸਾਨੂੰ ਕੀ?
ਕੋਈ ਨਾ ਸਮਝੇ, ਤਾਂ ਸਾਨੂੰ ਕੀ?

ਵੇਖਣ ਨੂੰ ਵੰਨ ਸੁਵੰਨੇ ਹਾਂ,
ਇਕ ਖਾਣ ਦੇ ਹੀਰੇ ਪੰਨੇ ਹਾਂ,

ਨਾ ਮਨ ਤੇ ਕੋਈ ਖੌਫ਼ ਲਿਆ,
ਅਖ ਦੁਨੀਆਂ ਦੀ ਜੇ ਟੇਡੀ ਏ ਨੀ,
ਆ ਦੋਵੇਂ ਗੀਟੇ ਖੇਡੀਏ ਨੀ।