ਪੰਨਾ:ਜੀਵਨ ਲਹਿਰਾਂ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਇਹ ਵੀ ਅਲਖ ਮੁਕਾ ਲਈਏ।
ਦੋ ਘੜੀਆਂ ਦਿਲ ਪਰਚਾ ਲਈਏ।

ਠੰਢੀ 'ਵਾ ਪੁਰੇ ਦੀ ਵੱਗੇ,
ਬੱਦਲ ਫਿਰਦੇ ਬੱਗੇ ਬੱਗੇ,
ਓੜਕ ਤੁਰ ਜਾਣਾ ਹੈ ਅੱਗੇ,

ਆ ਓਸ ਥੜੇ ਤੇ ਚਲ ਜ਼ਰਾ,
ਆ ਉਠ ਸ਼ਤਾਬੀ ਦੇਰ ਨਾ ਲਾ,
ਤੂੰ ਤੇ ਮੈਂ ਹੋਏ ਭੈਣ ਭਰਾ,

ਰੁੱਤ ਵੇਖ ਸੁਹਾਵੀ ਕੋਡ ਏ ਨੀ?
ਆ ਦੋਵੇਂ ਗੀਟੇ ਖੇਡੀਏ ਨੀ।

੩੬