ਪੰਨਾ:ਜੀਵਨ ਲਹਿਰਾਂ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਸਹੀਏ ਰਲ ਗਿੱਧਾ ਪਾਈਏ

ਪੰਨਿਆਂ ਦੀ ਹੈ ਰਾਤ ਸੁਹਾਵੀ,
ਮਟਕ ਮਟਕ ਹੈ ਤੁਰਦੀ ਰਾਵੀ,
ਮੋਢੀਂ ਪਾਈ ਚਾਦਰ ਸਾਵੀ,

ਆ ਨੀ ਤੁਰ ਮੁਕਲਾਵੇ ਆਈਏ।
ਆ ਸਹੀਏ ਰਲ ਗਿੱਧਾ ਪਾਈਏ।

ਚੌਂਕ ਚੰਦ ਕੋਈ ਲਾਹ ਨਹੀਂ ਲੈਂਦਾ,
ਭੋਰ ਫੁੱਲਾਂ ਤੇ ਆ ਨਹੀਂ ਬਹਿੰਦਾ,
ਕੁਦਰਤ ਖੇੜਾ ਕੁਝ ਨਹੀਂ ਕਹਿੰਦਾ,

ਆ ਤੁਰ ਘੁੰਡ ਦਿਲਾਂ ਦੇ ਲਾਹੀਏ।
ਆ ਸਹੀਏ ਰਲ ਗਿੱਧਾ ਪਾਈਏ।

ਚਲ ਨੀ ਤੁਰ ਪੰਜਾਬੀ ਪਰੀਏ,
ਹੁਸਨ, ਇਸ਼ਕ ਥੀਂ ਨਕ ਨਕ ਭਰੀਏ,
ਚਲ ਜੰਗਲ ਵਿਚ ਮੰਗਲ ਕਰੀਏ,

ਚਲ ਦੋ ਘੜੀਆਂ ਰੋਣਕ ਲਾਈਏ।
ਆ ਸਹੀਏ ਰਲ ਗਿੱਧਾ ਪਾਈਏ

੩੭