ਪੰਨਾ:ਜੀਵਨ ਲਹਿਰਾਂ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਦੀਵੇ ਦੀ ਵੱਟੀ ਵਾਂਗੂੰ,
ਮੂੰਹ ਸਿਰ, ਸੜਿਆ ਮੇਰਾ।
ਹੋ ਜਾਏ ਕਾਇਆਂ ਰੋਸ਼ਨ ਮੇਰੀ,
ਦਰਸ ਕਰਾਂ ਜੇ ਤੇਰਾ।

ਤੂੰ ਏਂ ਰਾਜਾ ਪ੍ਰਮ-ਨਗਰ ਦਾ,
ਮੈਂ ਹਾਂ ਮੰਗਤੀ ਦਰ ਦੀ।
ਮੈਂ ਨਹੀਂ ਤੇਰੇ ਬਰ ਦੀ ਰਾਂਝਣ,
ਮੈਂ ਨਹੀਂ ਤੇਰੇ ਬਰ ਦੀ।

ਤੀਲੀ ਲਾਉਣ ਜੇ ਆਵੈਂ ਮੈਨੂੰ,
ਜਾਣ ਮੋਈ, ਮੂੰਹ ਕਾਲੀ।
ਮੈਂ ਮੋਈ, ਮੁੜ ਪਵਾਂ ਪਵਾਰੋਂ,
ਚੜ੍ਹ ਜਾਏ ਮੂੰਹ ਤੇ ਲਾਲੀ।

ਬੰਨ੍ਹ ਕੇ ਹੱਥ ਖੜੀ ਹੋ ਜਾਵਾਂ,
'ਬੇਕਲ' ਕੰਬਦੀ, ਡਰਦੀ।
ਮੈਂ ਨਹੀਂ ਤੇਰੇ ਬਰ ਦੀ, ਸ਼ਾਲਾ!
ਨਿੱਝ ਹੋਵਾਂ ਮੈਂ ਬਰ ਦੀ।

੪੨