ਪੰਨਾ:ਜੀਵਨ ਲਹਿਰਾਂ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਲਿਆਂ ਦਾ ਅੱਜ ਕੱਲ ਜ਼ਮਾਨਾ ਹੈ ਕਿਥੇ?
ਆਖਣ ਦੇ ਸਭ ਨੂੰ ਸ਼ੁਦਾਈ ਏ ਬੇਕਲ।
ਤੂੰਹੇਂ ਮੇਰੇ ਦਿਲ ਦੀ ਇਹ ਆਸਾ ਪੁਜਾ ਦੇ;
ਨਹੀਂ ਜੇ ਸ਼ੁਦਾਈ, ਸ਼ੁਦਾਈ ਬਣਾ ਦੇ।

ਰਹਿਣੇ ਨੇ ਜਗ ਵਿਚ ਤਾਂ ਇਹੋ ਪੁਆੜੇ,
ਦਵੈਤਾਂ, ਹਿਰਖ, ਈਰਖਾ, ਕੀਨੇ ਸਾੜੇ,
ਸਦਾ ਹਾਲ ਮੰਦੇ ਤੇ ਬੌਂਕੇ ਦਿਹਾੜੇ,
ਨੀ! ਮੈਨੂੰ ਤੂੰ ਪੀ ਪੀ ਕੇ ਖੀਵਾ ਬਣਨ ਦੇ;
ਤੇ ਮੈਖ਼ਾਨੇ ਦਾ ਮੈਨੂੰ ਦੀਵਾ ਬਣਨ ਦੇ।
ਵਡੱਪਣ ਦੀ ਇਹ ਤਾਂ ਹੈ ਵੱਡੀ ਨਿਸ਼ਾਨੀ,
ਆਖਣ ਦੇ ਸਭ ਨੂੰ ਸ਼ੁਦਾਈ ਏ ਬੇਕਲ।
ਮੇਰੀ ਹਰਦੀ ਜਾਂਦੀ ਏ ਬਾਜ਼ੀ ਪੁਗਾ ਦੇ,
ਨਹੀਂ ਜੇ ਸ਼ੁਦਾਈ, ਸ਼ੁਦਾਈ ਬਣਾ ਦੇ।

੪੫