ਪੰਨਾ:ਜੀਵਨ ਲਹਿਰਾਂ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਤੇ ਲੋਕਾਂ 'ਚ ਇਹੋ ਫਰਕ ਹੈ:-
ਉਹ ਵੀ ਨੇ ਰਾਹੀ ਤੇ ਮੈਂ ਵੀ ਹਾਂ ਰਾਹੀ,
ਉਹ ਪੈਰੋਂ ਨੇ ਲਾਹੁੰਦੇ ਮੈਂ ਸਿਰ ਤੋਂ ਹੈ ਲਾਹੀ।

ਕੋਈ ਦਸੋ ਜਿਸ ਵਿਚ ਬੁਰਾਈ ਨਹੀਂ ਹੈ?
ਕੋਈ ਦੱਸੋ ਜਿਸ ਵਿਚ ਸਚਾਈ ਨਹੀਂ ਹੈ?
ਨਿਰੀ ਤਾਂ ਕਿਤੇ ਵੀ ਸਫਾਈ ਨਹੀਂ ਹੈ।
ਕਿਹੜੀ ਅੱਖ ਹੈ ਜਿਸ ਵਿਚ ਨਹੀਂ ਹਨ ਤਕਾਲਾਂ?
ਕਿਹੜਾ ਦਿਲ ਹੈ ਜਿਸ ਵਿਚ ਨਹੀਂ ਹੈਨ ਕਾਲਾਂ?
ਜ਼ਾਹਰਾ ਸਫਾਈਆਂ ਦੀ ਖੱਟੀ ਨੇ ਖਾਂਦੇ,
ਮੇਰੇ ਤੇ ਲੋਕਾਂ 'ਚ ਇਹੋ ਫ਼ਰਕ ਹੈ:-
ਉਹ ਬਣਦੇ ਨੇ ਲੋਕਾਂ ਤੋਂ ਲੁੱਕ ਲੁੱਕ ਕੇ ਰਾਂਝੇ,
ਮੈਂ ਜੂਠਾ ਹਾਂ ਪਰ ਉਹ ਨੇ ਸੁੱਚੇ ਤੇ ਮਾਂਜੇ।

੪੮