ਪੰਨਾ:ਜੀਵਨ ਲਹਿਰਾਂ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਵੀ ਕੁਲ ਚੂੜਾਮਣਿ

ਭਾ: ਸਾ: ਭਾਈ ਵੀਰ ਸਿੰਘ ਜੀ

ਲਿਖਦੇ ਹਨ


ਕਵੀ ਜੀ ਦੀ ਇਸ ਨਵੀਨ ਰਚਨਾਂ ਵਿਚ ਕਵਿਤਾ ਦੇ ਹੁਲਾਰੇ
ਉੱਚੇ ਹਨ, ਛੰਦਾਂ ਦੇ ਵਜ਼ਨ ਸੁਹਣੇ ਹਨ, ਖਯਾਲਾਂ ਦੀ
ਬੰਦਸ਼ ਚੰਗੀ ਹੈ। ਇਸ ਵਿੱਚ ਸਿੱਕਾਂ, ਹਸਰਤਾਂ,
ਹਾਵਿਆਂ ਤੇ ਵਲ-ਵਲਿਆਂ ਦਾ ਲਹਿਰਾਉ
ਇਕ ਸੁਹਣਾ ਦਰਯਾਈ ਨਜ਼ਾਰਾ ਹੈ।
ਇਸ ਵਿਚ ਹਾਸ ਰਸ ਦੇ ਸਾਮਾਨ ਵੀ
ਹਸਾ ਦੇਣ ਵਾਲੇ ਕਾਫੀ ਹਨ।
(ਭਾਈ ਸਾਹਿਬ ਭਾਈ ਵੀਰ ਸਿੰਘ)

ਪ੍ਰੋਫੈਸਰ ਤੇਜਾ ਸਿੰਘ ਐਮ. ਏ.

ਦੀ ਰਾਏ



'ਬੇਕਲ' ਜੀ ਦੀ ਪੁਸਤਕ 'ਜੀਵਨ-ਲਹਿਰਾਂ' ਪੜ੍ਹੀ ਹੈ ਇਸ ਵਿਚ
ਆਮ ਤੌਰ ਤੇ ਮਜ਼ਮੂਨ ਪ੍ਰੇਮ ਦੇ ਵਲਵਲੇ ਵਾਲਾ ਹੈ। ਪਰ ਪ੍ਰੇਮ
ਕਰਨ ਵਾਲਿਆਂ ਨੂੰ ਚੱਪੇ ਚੱਪੇ ਤੇ ਇਸ ਵਲਵਲੇ ਨੂੰ ਸੰਭਾਲ
ਕੇ ਵਰਤਣ ਲਈ ਪ੍ਰੇਰਿਆ ਹੈ। ਪੜ੍ਹਦਿਆਂ ਪੜ੍ਹਦਿਆਂ
ਦਿਲ ਜੋਸ਼ ਦੇ ਹੁਲਾਰੇ ਨਾਲ ਭਰ ਜਾਂਦਾ ਹੈ ਅਤੇ
ਥੰਮ੍ਹਿਆਂ ਨਹੀਂ ਥੰਮ੍ਹਦਾ । ਬੋਲੀ ਸਾਦੀ, ਠੇਠ ਤੇ
ਮੁਹਾਵਰੇਦਾਰ ਵਰਤੀ ਹੈ। ਛਪਾਈ ਤੇ
ਕਾਗਜ਼ ਵਲੋਂ ਕੋਈ ਕਸਰ ਨਹੀਂ ਛੱਡੀ
ਗਈ। ਉੱਦਮ ਬਹੁਤ ਸ਼ਲਾਘਾ
ਯੋਗ ਹੈ । ਅਤੇ ਕਿਤਾਬ ਪੜ੍ਹਨ
ਦੇ ਲਾਇਕ ਹੈ।

ਖਾਲਸਾ ਕਾਲਜ
੨੯-੧੨-੩੯

ਤੇਜਾ ਸਿੰਘ ਐਮ.ਏ.
(ਪ੍ਰੋਫੈਸਰ)