ਪੰਨਾ:ਜੀਵਨ ਲਹਿਰਾਂ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੀਆ ਦੀ ਜੋਗਨ

ਸੁੰਨਸਾਨ ਚਾਰ ਚੁਫੇਰਾ ਏ।
ਅੰਧੇਰਾ ਹੀ ਅੰਧੇਰਾ ਏ!
ਚੰਨ, ਤਾਰੇ ਸਾਰੇ ਛਿਪ ਗਏ ਨੇ,
ਬੱਦਲਾਂ ਨੇ ਪਾਇਆ ਘੇਰਾ ਏ।
ਅਜੇ ਅੱਧੜਵੰਝੀ ਰਾਤ ਏ।
ਦਿਸਦੀ ਨਾ ਆਦਮ ਜ਼ਾਤ ਏ।

ਬਿਜਲੀ ਏ ਕੜਕਾਂ ਮਾਰਦੀ।
ਸ਼ੋਖੀ ਦੇਖੋ ਮੁਟਿਆਰ ਦੀ।
ਉਹ ਕੜ ਕੜ ਕੜ ਕੜ ਕੜਕੀ ਏ,
ਜਿੰਦ ਧੜਕੇ ਪਈ ਸੰਸਾਰ ਦੀ।
ਬੱਦਲਾਂ ਨੂੰ ਬੱਦਲ ਵਜਦੇ ਨੇ।
ਤੇ ਗੜ ਗੜ ਗੜ ਗੜ ਗਜਦੇ ਨੇ।

੫੨