ਪੰਨਾ:ਜੀਵਨ ਲਹਿਰਾਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਤੋਂ ਉਚਾ, ਕਿਤੋਂ ਨਿਵਾਣ ਏ।
ਜੰਗਲ ਏ, ਬੀਆਬਾਨ ਏ।
ਪੰਛੀ ਵੀ ਕੋਈ ਨਹੀਂ ਬੋਲਦਾ,
ਨਾ ਦਿਸਦਾ ਕੋਈ ਹੈਵਾਨ ਏ।
ਇਕ ਦੂਰ ਦਿਸੇਂਦੀ ਕਬਰ ਏ।
ਦੀਆ ਜਗਦਾ ਸਿਰ ਦੇ ਮਗਰ ਏ।

(ਓਹ)ਕੋਈ ਆਉਂਦੀ ਡਰਦੀ ਢਹਿੰਦੀ ਏ।
ਕੁਝ ਗੁਣ ਗੁਣ ਮੂੰਹ ਵਿਚ ਕਹਿੰਦੀ ਏ।
ਜਦ ਲੱਗਦੀ ਇਸ ਨੂੰ ਠੋਕਰ ਏ।
ਡਿਗ ਮੂੰਧੜੇ ਮੂੰਹ ਹੀ ਪੈਂਦੀ ਏ।
ਇਹ ਕੋਈ ਪੀਆ ਦੀ ਜੋਗਨ ਏ।
ਭੈੜੇ ਇਸ਼ਕ ਦੀ ਰੋਗਨ ਏ।

ਜੋਗਨ ਏ, ਦੀਵਾਨੀ ਏ।
ਖਵਰੇ ਜੰਗਲ ਦੀ ਰਾਣੀ ਏ।
ਪਈ ਭਰਵੀਂ ਛਾਤੀ ਦਸਦੀਏ,
ਵਿਚ ਪੂਰੀ ਮਸਤ ਜਵਾਨੀ ਏ।
ਗ਼ਜ਼ਬ ਦੇ ਨਕਸ਼ੋ ਨੈਣ ਨੇ।
ਲੈਲਾ ਦੇ ਵਰਗੇ ਐਨ ਨੇ।

ਕਦੀ ਰੋਂਦੀ ਏ, ਕਦੀ ਹੱਸਦੀ ਏ।
ਇਹ ਗੱਲ ਨ ਇਹਦੇ ਵਸ ਦੀ ਏ।

੫੩