ਪੰਨਾ:ਜੀਵਨ ਲਹਿਰਾਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੂੜ੍ਹੇ ਰੰਗਾਂ ਦੇ ਵਿਚ ਰੰਗੀ ਏ।
ਕਦੀ ਬਹਿੰਦੀ ਏ, ਕਦੀ ਨਸਦੀ ਏ।
ਨਾ ਇਸਦੇ ਦਿਲ ਨੂੰ ਚੈਨ ਏ।
ਉਤੋਂ ਅੰਧੇਰੀ ਰੈਨ ਏ।

ਰੋਂਦੀ ਏ, ਕੁਰਲਾਂਦੀ ਏ।
ਪਈ ਵੈਣ ਵਿਯੋਗਣ ਪਾਂਦੀ ਏ।
'ਵੇ ਤੋੜ ਵਿਛੋੜਾ ਪਾਇਆ ਈ',
ਅੱਖਾਂ ਚੋਂ ਨੀਰ ਵਿਹਾਂਦੀ ਏ।
ਇਹ ਦੁਖੀਆ ਏ ਦੁਖਿਆਰਨ ਏ।
ਇਹ ਪ੍ਰੇਮਣ, ਪ੍ਰੇਮ ਭਿਖਾਰਨ ਏ।

ਪਈ ਠੰਢ ’ਚ ਠੁਰ ਠੁਰ ਕਰਦੀ ਏ।
ਪਈ ਪਾਲੇ ਦੇ ਨਾਲ ਮਰਦੀ ਏ।
ਤਨ ਤੇ ਪਾਟੀਆਂ ਲੀਰਾਂ ਨੇ,
ਦੁੱਖਾਂ ਤੇ ਦੁਖ ਪਈ ਜਰਦੀ ਏ।
ਹਵਾ ਪਈ ਉਸ ਨੂੰ ਝੰਬਦੀ ਏ।
ਉਹ ਥਰ ਥਰ ਥਰ ਥਰ ਕੰਬਦੀ ਏ।

ਉਹ ਪਹੁੰਚ ਕਬਰ ਤੇ ਰੋਣ ਲੱਗੀ।
ਵਾਲਾਂ ਨੂੰ ਆਪਣੇ ਖੋਹਣ ਲੱਗੀ।
ਪਿਟ ਪਿਟ ਕੇ ਹੋਈ ਨੀਲੀ ਏ,
ਤੇ ਉਸਨੂੰ ਇੰਞ ਸੁਨਾਉਣ ਲੱਗੀ,

੫੪