ਪੰਨਾ:ਜੀਵਨ ਲਹਿਰਾਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੰਗੀ ਮੇਰੇ ਨਾਲ ਲਾਈ ਊ?
ਚੰਗੀ ਇਹ ਤੋੜ ਨਿਭਾਈ ਊ?

ਮੈਨੂੰ ਛੱਡ ਦੁਖਾਂ ਦੀ ਖਾਨ 'ਚ।
ਆ ਪਿਆ ਏ ਬੀਆਬਾਨ 'ਚ।
ਅੱਖ ਪੱਟ ਕੇ ਦੋਖ ਤਾਂ ਹਾਲ ਮੇਰਾ,
ਨਾਂ ਜਾਨ ਰਹੀ ਏ ਜਾਨ 'ਚ।
ਤੂੰ ਦਿਲ ਦਾ ਬੜਾ ਕਠੋਰ ਏਂ।
ਤੂੰ ਦਿਲ ਦਾ ਮੇਰੇ ਚੋਰ ਏਂ।

ਤੂੰ ਚੋਰ ਏਂ, ਤੂੰ ਚੋਰ ਏਂ।
ਨਿਰਦੱਈ ਬੜਾ ਕਠੋਰ ਏਂ।
ਬੁਲਾਇਆਂ ਵੀ ਨਹੀਂ ਬੋਲਦਾ,
ਹੈ ਉਹੋ ਜਾਂ ਕੋਈ ਹੋਰ ਏਂ?
ਦੁਖ ਮੇਰੇ ਖਿਛੇ ਜਰਦਾ ਸੈਂ,
ਤੂੰ ਮੇਰੀ ਖ਼ਾਤਰ ਮਰਦਾ ਸੈਂ।

ਨਾ ਪੁਛੀ ਮੇਰੀ ਸਾਰ ਵੀ।
ਮੈਂ ਹਾਕਾਂ ਚੁਕੀ ਮਾਰ ਵੀ।
ਨਹੀਂ ਬੋਲਦਾ ਨਹੀਂ ਬੋਲਦਾ,
ਮੈਂ ਹਿੰਮਤ ਚੁਕੀ ਹਾਰ ਵੀ।
ਤੂੰ ਮੌਜਾਂ ਸੱਤਾ ਮਾਣਦਾ ਏਂ।
'ਨਹੀਂ ਦੁਖ ਮੇਰੇ ਨੂੰ ਜਾਣਦਾ ਏਂ।'

੫੫