ਪੰਨਾ:ਜੀਵਨ ਲਹਿਰਾਂ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ੀਸ਼ਾ

ਸ਼ਾਹ ਸਿਕੰਦਰ ਮੂੰਹ ਵੇਖਣ ਨੂੰ,
ਆਪਣਾ ਜਦ ਸਧਰਾਇਆ।
ਸੋਚ ਸਮੁੰਦਰੋਂ ਕਾਰੀਗਰ ਇਕ,
ਸ਼ੀਸ਼ਾ ਕੱਢ ਲਿਆਇਆ।
ਪੋਚਾ ਫੇਰ ਸਵੱਛਤਾ ਵਾਲਾ,
ਰੱਬ ਨੇ ਆਪਣੇ ਹੱਥੀਂ;
ਮੂੰਹ ਵੇਖਣ ਨੂੰ ਪਰ ਉਸ 'ਬੇਕਲ',
ਸ਼ੀਸ਼ਾ ਕਵੀ ਬਣਾਇਆ।

੫੮