ਪੰਨਾ:ਜੀਵਨ ਲਹਿਰਾਂ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਲਾਮਾਂ ਦੀ ਦੁਨੀਆਂ

ਗੁਲਾਮਾਂ ਦੀ ਦੁਨੀਆਂ ਬਖੇੜੇ ਦਾ ਘਰ ਹੈ,
ਮਜ੍ਹਬ ਦੇ ਝਗੜੇ ਤੇ ਝੇੜੇ ਦਾ ਘਰ ਹੈ;
ਗੁਲਾਮਾਂ ਦੀ ਦੁਨੀਆਂ 'ਚਿ ਹੱਸਣਾ ਮਨ੍ਹਾ ਹੈ,
ਗੁਲਾਮਾਂ ਦੀ ਦੁਨੀਆਂ 'ਚਿ ਰੋਵਨ ਦਾ ਡਰ ਹੈ।
ਕਿਸੇ ਅੱਗੇ ਝੋਰੇ ਵੀ ਝੁਰਨਾ ਜੁਰਮ ਹੈ।
ਜੇ ਫੁਰ ਬੈਠੇ ਫੁਰਨਾ ਤੇ ਫੁਰਨਾ ਜੁਰਮ ਹੈ।

ਗੁਲਾਮਾਂ ਦੀ ਦੁਨੀਆਂ ’ਚਿ ਦਿਨ, ਰਾਤ ਇਕ ਹੈ,
ਖੁਦਾ ਦੇ ਖੁਦਾਵਾਂ ਦੀ ਬਸ ਜ਼ਾਤ ਇਕ ਹੈ,
ਕੰਨਾਂ 'ਚਿ ਸਭ ਤੇਲ ਪਾਈ ਨੇ ਫਿਰਦੇ,
ਜੱਗੋਂ ਅਨੋਖੀ ਕਰਾਮਾਤ ਇਕ ਹੈ।
ਤਾਣੇ ਕਿਸੇ ਦੇ ਤੇ ਹੱਥੇ ਕਿਸੇ ਦੇ।
ਦਲ੍ਹੀਜ਼ਾਂ ਕਿਸੇ ਦੀਆਂ, ਮੱਥੇ ਕਿਸੇ ਦੇ।

ਗੁਲਾਮਾਂ ਦੇ ਮੰਦਰ ਅਮੀਰਾਂ ਦੇ ਘਰ ਨੇ,
ਅਮੀਰਾਂ ਦੇ ਘਰ ਨੇ, ਬੇ-ਪੀਰਾਂ ਦੇ ਘਰ ਨੇ,
ਗੁਲਾਮਾਂ ਨੂੰ ਕੋਈ ਨਹੀਂ ਖੁਦਾ ਤੇ ਭਰੋਸਾ,
ਨਿਮਾਜ਼ਾਂ ਪੜ੍ਹਨ ਨੂੰ ਵਜ਼ੀਰਾਂ ਦੇ ਘਰ ਨੇ,
ਤਾਂ ਵੀ ਗੁਲਾਮਾਂ ਦੀ ਗੱਲ ਕੋਈ ਨਹੀਂ ਸੁਣਦਾ।
ਕਫਨ ਕੋਈ ਨਹੀਂ ਪਾਉਂਦਾ ਤੇ ਫੁਲ ਕੋਈ ਨਹੀਂ ਚੁਣਦਾ।

ਗੁਲਾਮਾਂ ਦੇ ਬੂਟੇ ਤੇ ਫੁਲ ਕੋਈ ਨਹੀਂ ਖਿਲਦਾ,
ਗੁਲਾਮਾਂ ਦੇ ਬਾਗਾਂ ਦਾ ਪੱਤਰ ਨਹੀਂ ਹਿਲਦਾ,

੫੯