ਪੰਨਾ:ਜੀਵਨ ਲਹਿਰਾਂ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆ ਕੋਈ ਦੁਨੀਆਂ ਹੋਰ ਵਸਾਈਏ

ਸੰਘੀ ਘੁਟ ਸਮਾਜ ਹੈ ਏਥੇ,
ਬਦਕਾਰਾਂ ਸਿਰ, ਤਾਜ ਹੈ ਏਥੇ,
ਏਥੇ ਲਾਈ ਲੱਗਾਂ ਦਾ ਡੇਰਾ,
ਕਲਾ ਕਲੰਦਰੀ ਰਾਜ ਹੈ ਏਥੇ,
ਏਨ੍ਹਾਂ ਨਾਲ ਨਾ ਅੱਖ ਰਲਾਈਏ,
ਆ ਕੋਈ ਦੁਨੀਆ ਹੋਰ ਵਸਾਈਏ।

ਰੱਤ ਪੀਣੇ, ਹੈਂਕੜ, ਜਰਵਾਣੇ,
ਟੁੱਕਰ ਖੋਹਣੇ, ਬੰਦੇ ਖਾਣੇ,
ਆਪਣੇ ਹੀ ਮਤਲਬ ਦੇ ਪੱਕੇ,
ਪ੍ਰੀਤ ਵਿਹੂਣੇ, ਰੁੜ੍ਹ ਪੁੜ੍ਹ ਜਾਣੇ,
ਏਨ੍ਹਾਂ ਤੋਂ ਹੁਣ ਜਿੰਦ ਛੁੜਾਈਏ,
ਆ ਕੋਈ ਦੁਨੀਆ ਹੋਰ ਵਸਾਈਏ।

੬੧