ਪੰਨਾ:ਜੀਵਨ ਲਹਿਰਾਂ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਰਮੀ ਪਰ-ਉਪਕਾਰੀ, ਸੂਰੇ,
ਉੱਚੇ, ਉੱਚੀਆਂ ਸ਼ਾਨਾਂ ਵਾਲੇ।

ਏਥੇ ਵਸਦੇ ਰਹੇ ਹਜ਼ਾਰਾਂ,
ਗਾਉਣ ਜਦੋਂ ਵੀ ਲੋਕੀਂ ਵਾਰਾਂ,
ਮੜ੍ਹੀਆਂ 'ਚੋਂ ਨਿਕਲਨ ਲਲਕਾਰਾਂ,

ਮਿੱਟੀ ਦੇ ਵਿਚ ਮਾਇਆ ਹੱਸੇ,
ਪੰਜਾਂ ਵਿਚ ਪਰਮੇਸ਼ਰ ਵੱਸੇ,

ਲਹਿਰ ਬਹਿਰ ਹੈ ਪੰਜਾਂ ਲਾਈ,
ਇਹ ਗਲ ਜਾਣੇ ਕੁਲ ਲੁਕਾਈ,
ਇਦ੍ਹਾ ਦਿਤਾ ਖਾਏ ਖੁਦਾਈ,

ਗੋਰੇ ਏਥੇ, ਕਾਲੇ ਏਥੇ,
ਭਾਈ ਏਥੇ, ਲਾਲੇ ਏਥੇ,
ਸੂਫੀ, ਰਿੰਦ, ਨਿਮਾਜ਼ੀ, ਗਾਜ਼ੀ,
ਉੱਮਤ ਦੇ ਮਤਵਾਲੇ ਏਥੇ,
ਰਹਿੰਦੇ ਨੇ ਸਭ ਵਾਂਗ ਭਰਾਵਾਂ,
ਕਿਉਂ ਮੈਂ ਦੁਨੀਆਂ ਹੋਰ ਵਸਾਵਾਂ?

੬੬