ਪੰਨਾ:ਜੀਵਨ ਲਹਿਰਾਂ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਸਭ ਦਾ ਸਾਂਝਾ ਏ, ਝਟ ਸਾਂਝਾਂ ਪਾ ਲੈਂਦੇ।
ਉਹ ਜੋਗਾਂ ਜੋ ਲੈਂਦੇ, ਉਹ ਵਾਹੀ ਵਾਹ ਲਾ ਲੈਂਦੇ।
ਉਹ ਧਾਣਾਂ ਚੱਬ ਲੈਂਦੇ, ਤੇ ਕੋਧਰਾਂ ਖਾ ਲੈਂਦੇ।

ਉਹ ਲੇਖਕ ਲੇਖਾਂ ਦਾ, ਉਹ ਜਾਣੂ ਰੇਖਾਂ ਦਾ।
ਫਿਰਦਾ ਏ, ਖੀਸੇ ਵਿਚ, ਪਾ ਮੁੱਠਾ ਮੇਖਾਂ ਦਾ।

ਉਹ ਜੀਂਦਾ ਜਾਗਦਾ ਏ, ਉਹ ਤੁਰਦਾ ਫਿਰਦਾ ਹੈ।
ਦੁਖ ਮੈਨੂੰ ਹੁੰਦਾ ਹੈ, ਦਿਲ ਉਹਦਾ ਘਿਰਦਾ ਹੈ।

ਨਾ ਅੜੇ ਅਮੀਰਾਂ ਦਾ, ਉਹ ਮੇਲੀ ਗੇਲੀ ਏ।
ਉਹ ਕਿਤੇ ਅਚੰਬਾ ਹੈ; ਉਹ ਕਿਤੋਂ ਪਹੇਲੀ ਏ।

ਨਾ ਘੇਰਾ ਖਾਂਦਾ ਏ, ਮਜ੍ਹਬ ਦੇ ਘੇਰੇ ਵਿਚ।
ਉਹ ਵਸਦਾ ਤੇਰੇ ਵਿਚ, ਉਹ ਵਸਦਾ ਮੇਰੇ ਵਿਚ।

ਉਹ ਸਿਧਾ ਸਾਦਾ ਏ; ਉਹ ਘੁਲ ਮਿਲ ਜਾਂਦਾ ਏ।
ਉਹ ਜ਼ਾਹਰ ਦਾਰੀ ਤੋਂ, ਡਾਢਾ ਘਬਰਾਂਦਾ ਏ।
ਮਸਜਦ ਤੇ ਮੰਦਰ ਵਿਚ, ਉਹ ਪੈਰ ਨਾ ਪਾਂਦਾ ਏ।

ਨਾ ਧੁਖੀਆਂ ਧੂਨੀਆਂ ਦੇ, ਉਹ ਲਾਗੇ ਲਗਦਾ ਹੈ।
ਉਹ ਵਹਿੰਦਾ ਝਰਨਾ ਏ, ਖੂਹ ਕੋਈ ਵਗਦਾ ਹੈ।

ਇੱਕੋ ਰੱਸ ਰੱਸੀਆ ਏ, ਉਹ ਇੱਕੋ ਜੈਸਾ ਹੈ।
ਜਿੱਦਾਂ ਕੋਈ ਵੇਂਹਦਾ ਹੈ, ਉਹ ਦਿਸਦਾ ਵੈਸਾ ਹੈ।

ਹਰਿ ਹਰ ਵਿਚ ਵਸੇ ਪਰ, ਬਣਦਾ ਮਹਿਮਾਨ ਨਹੀਂ।
ਤੇਰੀਆਂ ਹੀ ਅੱਖਾਂ ਨੂੰ, 'ਬੇਕਲ' ਪਹਿਚਾਨ ਨਹੀਂ।

੬੮