ਪੰਨਾ:ਜੀਵਨ ਲਹਿਰਾਂ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਜੀਅ ਕਰਦੈ ਮੈਂ ਗੀਤ ਬਣਾਂ

ਮੇਰਾ ਜੀਅ ਕਰਦੈ ਮੈਂ ਗੀਤ ਬਣਾਂ।
ਮੈਂ ਗੀਤ ਬਣਾਂ ਕਮਜ਼ੋਰਾਂ ਦਾ,
ਕੁਝ ਆਪਣੇ ਤੇ ਕੁਝ ਹੋਰਾਂ ਦਾ।
ਮੇਰਾ ਜੀਅ ਕਰਦੈ ਮੈਂ ਗੀਤ ਬਣਾਂ!

ਮੈਂ ਗੀਤ ਬਣਾਂ ਤੇ ਸੌਂ ਜਾਵਾਂ।
ਕੁਝ ਢਿਲ੍ਹਕੇ ਢਿਲ੍ਹਕੇ,
ਲਮਕੇ; ਲਮਕੇ,
ਰੁੱਖੇ ਰੁੱਖੇ,
ਫਿੱਕੇ ਫਿੱਕੇ, ਬੁੱਲਾਂ ਤੇ।

ਜਾਂ ਗੀਤ ਬਣਾਂ ਕੇ ਸੌਂ ਜਾਵਾਂ।
ਕੁਝ ਪਤਲੇ ਪਤਲੇ,
ਕੂਲੇ ਕੂਲੇ,
ਸੂਹੇ ਸੂਹੇ,
ਮਿਠੇ ਮਿਠੇ, ਬੁਲ੍ਹਾਂ ਤੇ।
ਮੇਰਾ ਜੀਅ ਕਰਦੈ ਮੈਂ ਗੀਤ ਬਣਾਂ।

੬੯