ਪੰਨਾ:ਜੀਵਨ ਲਹਿਰਾਂ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੌਜਵਾਨ ਹੈ। ਜਿਸ ਇਮਤਿਹਾਨ ਵਿਚ ਇਸ ਨੂੰ ਪਾਇਆ ਗਿਆ, ਬੜੀ ਸਾਵਧਾਨੀ ਨਾਲ ਕਾਮਯਾਬ ਹੁੰਦਾ ਰਿਹਾ। ਇਸਦੀ ਹਿੰਮਤ ਤੋਂ ਵਧ ਵਧ ਕੇ ਜ਼ਿੰਮੇਵਾਰੀਆਂ ਸਿਰ ਤੇ ਪਈਆਂ ਤਾਂ ਪੂਰਨ ਨਿਰਭਯਤਾ ਨਾਲ ਨਿਭਾ ਗਿਆ। ਇਕ ਮੌਕੇ ਤੇ ਪੋਲੀਟੀਕਲ ਕਵਿਤਾਵਾਂ ਪੜ੍ਹਨ ਦੇ ਅਪਰਾਧ ਵਿਚ ਇਸਨੂੰ ਕੈਦ ਦੀ ਸਜ਼ਾ ਹੋਈ ਤਾਂ ਹਸ ਹਸ ਕੇ ਜੇਲ੍ਹ ਚਲਾ ਗਿਆ। ਇਸਦੀ ਘੜਤ ਐਸੇ ਮਸਾਲੇ ਦੀ ਹੈ ਜੋ ਕਿਸੇ ਭੀ ਮੁਸ਼ਕਲ ਤੋਂ ਘਾਬਰਨ ਵਾਲਾ ਨਹੀਂ।

ਬੇਕਲ ਨੇ ਆਪਣਾ ਭਵਿੱਸ਼ ਸੁਧਾਰਨ ਵਾਸਤੇ ਜਿੰਨਾ ਭੀ ਹੰਭਲਾ ਮਾਰਿਆ ਉਸ ਵਿਚ ਆਪਣੀ ਜ਼ਾਤੀ ਹਿੰਮਤ ਤੋਂ ਕੰਮ ਲਿਆ। ਕੋਈ ਬਾਹਰਲੀ ਸਹਾਇਤਾ ਨਾ ਇਸ ਨੇ ਮੰਗੀ ਤੇ ਨਾ ਕਿਤੋਂ ਜੁੜੀ। ਇਨ੍ਹਾਂ ਖੂਬੀਆਂ ਨੇ ਇਸ ਨੂੰ ਆਪਣੇ ਪੈਰੀਂ ਉਠਣ ਵਾਲਾ ਬਣਾ ਦਿਤਾ ਹੈ।

ਮੇਹਨਤੀ ਏਨਾ ਹੈ, ਕਿ ਕਿਸੇ ਜ਼ਿੰਮੇਵਾਰੀ ਨੂੰ ਨਿਭਾਉਣਦੀ ਖ਼ਾਤਰ ਸਾਰੀ ਸਾਰੀ ਰਾਤ ਜਾਗਣਾ ਪਿਆ ਤਾਂ ਕੰਮ ਮੁਕਾ ਕੇ ਹੀ ਛਡਿਆ। ਇਨ੍ਹਾਂ ਖੂਬੀਆਂ ਨੇ ਇਸ ਨੂੰ ਨਾਵਲਿਸਟ, ਡ੍ਰਾਮਾਟਿਸਟ, ਗਿਆਨੀ, ਕਵੀ ਤੇ ਮਾਸਟਰ ਬੇਕਲ ਦਾ ਲਕਬ ਦਿਵਾਇਆ ਤੇ ਹੁਣ ਕਰੀਬ ੧ ਸਾਲ ਤੋਂ ਕਲਕੱਤੇ ਜਾ ਕੇ ਫਿਲਮ ਸੰਸਾਰ ਨੂੰ ਚਾਰ ਚੰਦ ਲਾਉਣ ਤੇ ਪੰਜਾਬੀ ਮਾਤਾ ਦੀ ਸੇਵਾ ਦੇ ਵਾਸਤੇ ਪੰਜਾਬੀ ਡਰਾਮੇ ਲਿਖ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਤੋਂ ਸਾਬਤ ਹੁੰਦਾ ਹੈ ਕਿ ਬੇਕਲ ਇਕ ਹੋਣਹਾਰ ਬੰਦਾ ਹੈ।

ਸੰਨ ੧੯੩੮ ਵਿੱਚ ਬੇਕਲ ਨੇ ਧਾਰਮਕ ਕਵਿਤਾਵਾਂ ਦਾ ਇਕ ਸੰਗ੍ਰਹ "ਅਰਸ਼ੀ ਦਰਸ਼ਨ" ਨਾਮ ਦਾ ਕਡਿਆ ਜਿਸ ਦਾ ਮੁਖਬੰਧ ਲਿਖਦਿਆਂ ਹੋਇਆਂ ਕਵਿਕੁਲ ਚੂੜਾਮਣਿ ਸ੍ਰੀ ਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਸ ਨੂੰ ਏਹ ਅਸੀਸਾਂ ਦਿਤੀਆਂ:-

'ਦੀਵਾਨਾਂ ਤੇ ਜਲਸਿਆਂ ਵਿਚ ਇਸਦੀ ਨਿਰਭੈ ਅਵਾਜ਼ ਇਕ ਖਾਸ