ਪੰਨਾ:ਜੀਵਨ ਲਹਿਰਾਂ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਾਈਆ!

ਉਮਰ ਅੱਸੀਆਂ ਦੀ, ਚੇਟਕ ਸੱਸੀਆਂ ਦੀ,
ਲੱਗਾ ਇਕ ਦਿਨ ਸੋਚ ਦੁੜਾਨ ਭਾਈਆ।
ਇਕ ਮੈਂ ਭਾਈਆ, ਦੂਜਾ ਪੁੱਤ ਭਾਈਆ,
ਤੀਜਾ ਪੋਤਰਾ ਵੀ ਬਣਿਆ ਆਨ ਭਾਈਆ।
ਹੋਰ ਪੋਤਰੇ ਵੀ ਆਪੋ ਆਪਣੀ ਥਾਂ,
ਬਣ ਜਾਣਗੇ ਹੋ ਕੇ ਜਵਾਨ ਭਾਈਆ।
ਪੁੱਤ ਪੰਜਾਂ ਦਾ ਭਾਈਆ ਤੇ ਮੈਂ ਇਕ ਦਾ,
ਲੱਗਾ ਬੁਲ੍ਹਾਂ ਤੇ ਫੇਰਨ ਜ਼ਬਾਨ ਭਾਈਆ।

ਲੱਤਾਂ ਕਬਰ ਅੰਦਰ, ਨੀਯਤ ਅਬਰ ਅੰਦਰ,
ਕੁੱਕੜ ਖੇਹ ਉਹ ਲੱਗਾ ਉੜਾਨ ਭਾਈਆ।
ਬੁੱਢੇ ਵਾਰੇ ਉਹ ਆਪਣੀ ਹਿਰਸ ਸੰਦਾ,
ਲੱਗਾ ਹੌਂਸਲਾ ਏਦਾਂ ਵਧਾਨ ਭਾਈਆ

੭੦