ਪੰਨਾ:ਜੀਵਨ ਲਹਿਰਾਂ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਵਾਲੀ ਦੇ ਨਾਲ ਹੈ ਘਰ ਫੱਬਦਾ,
ਉਦ੍ਹੇ ਬਿਨ੍ਹਾ ਹੈ ਸੁੰਞਾ ਦਾ ਜਹਾਨ ਮੇਰਾ।
ਕਾਲੇ ਮੂੰਹ ਵਾਲੇ ਭਾਈਏ ਕਾਲ ਇਕ ਦਿਨ,
ਕਰ ਦੇਣਾ ਹੈ ਓੜਕ ਚਲਾਨ ਮੇਰਾ।
ਇਹ ਖੂਹ ਮੇਰਾ, ਇਹ ਜ਼ਮੀਨ ਮੇਰੀ,
ਇਹ ਦੁਕਾਨ ਮੇਰੀ, ਓਹ ਮਕਾਨ ਮੇਰੀ।
ਹੋਇਆ ਕੀ ਜੇ ਹੋ ਗਿਆ ਮੈਂ ਬੁੱਢਾ?
ਐਪਰ ਦਿਲ ਤੇ ਹੈ ਨਾ ਜਵਾਨ ਮੇਰਾ।

'ਖੇਤੀ ਸਦਾ ਖਸਮਾਂ ਸੇਤੀ' ਕਹਿਣ ਲੋਕੀਂ,
ਰਾਖੀ ਕੌਣ ਕਰਦਾ ਐਵੇਂ ਗੱਲਿਆਂ ਦੀ!
ਕੁਝ ਜੀਅ ਵੀ ਨਹੀਂ ਲਗਦਾ ਕੱਲਿਆਂ ਦਾ,
ਕੁਝ ਕਦਰ ਵੀ ਨਹੀਂ ਪੈਂਦੀ ਕੱਲਿਆਂ ਦੀ।

ਕਾਲੇ ਦਿਲ ਵਾਂਙੂੰ, ਦਾੜ੍ਹੀ ਕਰ ਕਾਲੀ;
ਕਾਲੀ ਜੱਗਦੇ ਉਤੇ ਲਿਆਨ ਲੱਗਾ।
ਸੀਤੇ ਜਾਣ ਕਿਵੇਂ ਮੇਰੇ ਫੱਟ ਦਿਲ ਦੇ,
ਨਿਤ ਨਵੇਂ ਓਹ ਸੂਟ ਸੁਆਨ ਲੱਗਾ।
ਅੱਡੇ ਲਾਉਣ ਲਈ ਕਿਸੇ ਗਰੀਬੜੇ ਨੂੰ,
ਨਿਤ ਅੱਤਰ, ਲਵਿੰਡਰ ਲਗਾਨ ਲੱਗਾ।
ਛਣਕੋ ਮਣਕੋ ਲਿਆਣ ਲਈ ਉਹ ਪੁੱਠਾ,
ਪੁੱਠੇ ਕਰਮ ਹੀ ਜਗ ਤੇ ਕਮਾਨ ਲੱਗਾ।

ਥੋੜ੍ਹੇ ਦਿਨਾਂ ਦੇ ਬਾਦ ਕੀ ਵੇਖਿਆ ਮੈਂ,
ਦਾੜ੍ਹੀ, ਮੁੱਛ ਉਸ ਘਰੜ ਮੁਨਾਈ ਹੋਈ ਏ।

੭੧