ਪੰਨਾ:ਜੀਵਨ ਲਹਿਰਾਂ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੇਲੂ ਦੀ ਭਾਬੋ

ਮਾਸੀ ਧਰਮੋਂ ਦੇ ਹੱਡਾਂ 'ਚਿ ਪਿਆ ਪਾਣੀ,
ਲੂਣ ਵਾਂਗ ਵਿਚਾਰੀ ਉਹ ਖੁਰਨ ਲੱਗੀ।
ਖ਼ਬਰ ਲੈਣ ਮੈਂ ਗਿਆ ਤੇ ਉਸ ਥਾਂ ਤੇ,
ਉਦ੍ਹੇ ਪੁੱਤ ਸੰਦੀ ਗਲ ਤੁਰਨ ਲੱਗੀ।
ਵਿੱਚੋਂ ਵਿਚ ਅੱਗੇ ਭਰੀ ਪਈ ਸੀ ਉਹ,
ਖਸਤਾ ਗਚਕ ਵਾਗੂੰ ਸਗੋਂ ਭੁਰਨ ਲੱਗੀ।
ਜਿਗਰ ਪਾੜ ਕੇ ਮੈਨੂੰ ਵਿਖਾਉਣ ਲੱਗੀ,
ਝੋਰੇ ਇਸ ਤਰ੍ਹਾਂ ਦੇ ਨਾਲ ਝੁਰਨ ਲੱਗੀ।

ਹੁੰਦੇ ਪੁੱਤਾਂ ਦੇ ਪੋਤੜੇ ਮਾਣ ਨਹੀਂ,
ਦਸਾਂ ਫੋਲ ਕੇ ਤੁੱਧ ਨੂੰ ਕੀ ਬੱਚਾ?
ਮੇਰੇ ਚੰਦ-ਚਰਾਗ਼ ਦੀ ਲਾਟ ਨੇ ਹੀ,
ਸਾੜ ਸੁਟਿਆ ਏ ਮੇਰਾ ਜੀ ਬੱਚਾ!

੭੪