ਪੰਨਾ:ਜੀਵਨ ਲਹਿਰਾਂ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਸਾ ਲੋਭ ਨੇ ਮਾਰਿਆ ਆਣ ਛਾਂਟਾ,
ਉੱਚੇ ਵੇਖ ਮੰਦਰ ਅੱਖਾਂ ਖੁਲ੍ਹ ਗਈਆਂ।
ਲਾਲੀ ਅੱਖਾਂ ਦੀ ਲਾਲ ਗੁਆ ਬੈਠਾ,
ਮੇਰੀਆਂ ਕੀਤੀਆਂ ਸੱਭੇ ਹੀ ਭੁਲ ਗਈਆਂ।

ਵੇ ਮੈਂ! ਫੇਰ ਵੀ ਮੱਥੇ ਨਾ ਵੱਟ ਪਾਇਆ,
ਕੋਈ ਗੱਲ ਨਾ ਦਿਲ ਤੇ ਲਾਈ ਉਹਦੀ।
'ਅਲਫੋਂ ਬੇ’ ਨਾ ਭੁਲ ਕੇ ਕਦੀ ਆਖੀ,
ਸੁਫਨੇ ਵਿਚ ਨਾ ਗੱਲ ਪਰਤਾਈ ਉਹਦੀ।
ਭਾਵੇਂ ਬੁਰਾ ਸੀ, ਲੋਕਾਂ ਦੇ ਘਰੀਂ ਜਾ ਕੇ,
ਕਰਦੀ ਰਹੀ ਮੈਂ ਸਦਾ ਵਡਿਆਈ ਉਹਦੀ।
ਗਿੱਲਾ ਪੀਣ ਪੀਂਹਦੀ ਰਹੀ ਏਸ ਕਰ ਕੇ,
ਕਿਧਰੇ ਛੁਟ ਨਾ ਜਾਏ ਕੁੜਮਾਈ ਉਹਦੀ।

ਏਧਰ ਮੈਂ ਇਹੋ ਸੋਚਾਂ ਸੋਚਦੀ ਰਹੀ,
ਉਧਰ ਚੰਦ ਨੇ ਚੰਦ ਚੜ੍ਹਾ ਦਿਤੇ।
ਨੱਕ ਵਢਿਆ, ਦੁਧ ਨੂੰ ਲਾਜ ਲਾਈ,
ਮੇਰੀਆਂ ਬੇੜੀਆਂ 'ਚਿ ਵੱਟੇ ਪਾ ਦਿਤੇ।

ਆਪਣੇ ਆਪ ਮੰਗੇਤਰ ਨੂੰ ਛਡ ਕੇ ਤੇ,
ਟਿੱਪਸ ਹੋਰ ਦੇ ਨਾਲ ਲੜਾ ਬੈਠਾ।
ਹਥੋਂ ਪਾਰਸ ਦੀ ਡਲੀ ਖੁੰਝਾ ਮੂਰਖ,
ਪੱਲੇ ਮਿੱਟੀ ਦੀ ਢੇਮ ਪੁਆ ਬੈਠਾ।
ਫਸੀਆਂ ਛਡ ਕੇ ਉਡਦੀਆਂ ਮਗਰ ਭੱਜਾ,
ਕੁੱਕੜ ਖੇਹ ਉਹ ਖੂਬ ਉਡਾ ਬੈਠਾ।

੭੭