ਪੰਨਾ:ਜੀਵਨ ਲਹਿਰਾਂ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿਨ੍ਹਾ ਪੁਛਿਆਂ ਗਿਛਿਆਂ ਕਿਸੇ ਕੋਲੋਂ,
'ਚਵਲ ਮੈਰਜ' ਸਰਕਾਰੇ ਕਰਾ ਬੈਠਾ।

ਢਿਡੋਂ ਬਦਲੇ ਰੱਬ ਨੇ ਜਿਹੇ ਦਿਤੇ,
ਮੂੰਹੋਂ ਨਿਕਲਦੀ ਕੋਈ ਵੀ ਗੱਲ ਨਾਹੀਂ।
ਰੋਂਦੀ, ਖੱਪਦੀ ਝੂਰਦੀ ਰ੍ਹਾਂ ਤੱਤੀ,
ਮੈਨੂੰ ਚੈਨ ਆਉਂਦਾ ਘੜੀ ਪਲ ਨਾਹੀਂ।

ਦੱਸਾਂ ਕੀ ਤੈਨੂੰ ਉਹਦੀਆਂ ਫੋਲ ਗੱਲਾਂ?
ਸਾਡੇ ਘਰ ਜਿਹੜੀ ਨਵੀਂ ਆਈ ਹੋਈ ਏ।
ਗਿੱਟ ਮਿੱਟ ਮਾਰਦੀ ਫਿਰੇ ਉਹ ਬਾਹਰ ਅੰਦਰ,
ਮੇਰੇ ਭਾ ਦੀ ਡਾਢੀ ਬਣਾਈ ਹੋਈ ਏ।
ਟਊਂ ਟਊਂ ਕਰਦਾ ਰਹੇ ਰਾਤ ਸਾਰੀ,
ਜਿਹੜਾ ਕੁਤਾ ਉਹ ਨਾਲ ਲਿਆਈ ਹੋਈ ਏ।
ਬਣ ਬਣ ਮੇਮਨੀ ਬੈਠੇ ਉਹ ਸਿਰ ਮੁੰਨੀ,
ਗੁਤ ਗੱਤ ਉਸ ਸਭੋ ਮੁਨਾਈ ਹੋਈ ਏ।

ਨੰਗੇ ਮੂੰਹ, ਨੰਗੇ ਸਿਰ ਫਿਰੇ ਭੌਂਦੀ,
ਆਪਣੇ ਖਸਮ ਦਾ ਵੀ ਉਹਨੂੰ ਡਰ ਨਾਹੀਂ।
ਉੱਡੀ ਫਿਰੇ ਸਹੇਲੀਆਂ ਨਾਲ ਹਰਦਮ;
ਜਦੋਂ ਵਾਜ ਮਾਰੋ, ਓਦੋਂ ਘਰ ਨਾਹੀਂ।

ਜੇਕਰ ਕਿਸੇ ਵੇਲੇ ਘਚ ਆ ਜਾਵੇ,
ਆਉਂਦੇ ਸਾਰ ਤੜਥੱਲ ਮਚਾਂਵਦੀ ਏ।

੭੮