ਪੰਨਾ:ਜੀਵਨ ਲਹਿਰਾਂ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਈ ਚਾਹ ਦੇਵੋ, ਕਦੀ ਟੋਸ ਦੇਵੋ,
ਕਦੀ ਮੱਖਣ ਦੀ ਟਿੱਕੀ ਮੰਗਾਂਵਦੀ ਏ।
ਆਪ ਸੁੰਨ ਵੱਟਾ ਹੋ ਕੇ ਰਹੇ ਬੈਠੀ,
ਮੈਨੂੰ ਹੁਕਮ ਤੇ ਹੁਕਮ ਸੁਣਾਂਵਦੀ ਏ।
ਕੱਖ ਭੰਨ ਕੇ ਆਪ ਨਾ ਕਰੇ ਦੂਹਰਾ,
ਲੱਤਾਂ ਮੇਰੀਆਂ ਸਦਾ ਤੁੜਾਂਵਦੀ ਏ।

ਸਿਰ ਚੜ੍ਹ ਕੇ ਬੋਲਣ ਹੈ ਲੱਗ ਪੈਂਦੀ,
ਬਾਊ ਹੁਰੀਂ ਜਦੋਂ ਘਰ ਆਂਵਦੇ ਨੇ।
ਕੱਠਾ ਖਾਣਾ ਤੇ ਰਹਿ ਗਿਆ ਇਕ ਪਾਸੇ,
ਕੱਠੇ ਸਾਈਕਲਾਂ ਤੇ ਦੋਵੇਂ ਜਾਂਵਦੇ ਨੇ।

ਮਰਦਾਂ ਵਾਂਗ ਉਹ ਵੀ ਲੰਮਾ ਕੋਟ ਪਾਵੇ,
ਪਾਨ ਖਾਣ ਤੋਂ ਰਹਿ ਨਾ ਸੱਕਦੀ ਏ।
ਜੇ ਕੋਈ ਓਪਰਾ ਮਿਲਣ ਨੂੰ ਘਰ ਆਵੇ,
ਗੱਲਾਂ ਕਰਦੀ ਮੂਲ ਨਾ ਝੱਕਦੀ ਏ।
ਕਰੋ ਕੰਘੀ ਦਾ ਮਿੰਟ ਵਸਾਹ ਨਾਹੀਂ,
ਸ਼ੀਸ਼ਾ ਵੇਖਦੀ ਮੂਲ ਨਾ ਥੱਕਦੀ ਏ।
ਦੂਜੇ ਦਿਨ ਉਹਦਾ ਪਾਊਡਰ ਮੁਕ ਜਾਂਦੈ,
ਖਵਰੇ ਉਹ ਪਾਉਡਰ ਤਾਈਂ ਫੱਕਦੀ ਏ।

ਲੋਹੜਾ ਆ ਗਿਆ ਉਹਦਿਆਂ ਫੈਸ਼ਨਾਂ ਨੂੰ;
ਕਈ ਸਾੜ੍ਹੀਆਂ ਵੰਨ ਸਵੰਨੀਆਂ ਨੇ।

੭੯