ਪੰਨਾ:ਜੀਵਨ ਲਹਿਰਾਂ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਵਾਰ ਨੇ ਜਿਹੜੀਆਂ ਲੱਕ ਲਾਈਆਂ,
ਦੂਜੀ ਵੇਰ ਨਾ ਓਸ ਨੇ ਬੰਨ੍ਹੀਆਂ ਨੇ।

ਜੇਕਰ ਮੰਜੀਆਂ ਚੁੱਕਾਂ ਤੇ ਮੈਂ ਚੁਕਾਂ,
ਜੇਕਰ ਮੰਜੀਆਂ ਡਾਵ੍ਹਾਂ ਤੇ ਮੈਂ ਡਾਵ੍ਹਾਂ।
ਨਿਤ ਉਨ੍ਹਾਂ ਦੇ ਲੇਫਾਂ, ਤੁਲਾਈਆਂ ਨੂੰ,
ਜੇ ਮੁਆਤੜਾ ਲਾਵਾਂ ਤੇ ਮੈਂ ਲਾਵਾਂ।
ਚੌਂਕੇ ਵਲ ਉਹ ਤਾਂ ਉੱਕਾ ਤੱਕਦੀ ਨਹੀਂ,
ਜੇਕਰ ਪੋਚਾ ਵੀ ਪਾਵਾਂ ਤੇ ਮੈਂ ਪਾਵਾਂ।
ਖਾਣ ਸੱਜਰੀ ਸੰਝ ਸਵੇਰ ਦੇਵੇਂ,
ਜੇਕਰ ਬਾਸੀਆਂ ਖਾਵਾਂ ਤੇ ਮੈਂ ਖਾਵਾਂ।

ਸੜਿਆ ਬਲਿਆ ਉਹ ਨਾਸਾਂ ਫੁਲਾਈ ਫਿਰਦੈ,
ਬੁਰਾ, ਭਲਾ ਕਹਿਣੋਂ ਮੂਲ ਝੱਕਦਾ ਨਹੀਂ।
ਵੇਖ ਵੇਖ ਮੈਂ ਜਿਹਨੂੰ ਜੀਊਂਦੀ ਸਾਂ,
ਅਜ ਉਹ ਮੈਨੂੰ ਵੇਖ ਸੱਕਦਾ ਨਹੀਂ।

ਮੈਨੂੰ ਓਸ ਕਮਾਊ ਦੀ ਸਹੁੰ ਲੱਗੇ,
ਕਦੀ ਵੇਖੀ ਜੇ ਉਹਦੀ ਕਮਾਈ ਹੋਵੇ।
ਬੁਰੀ ਵਸਤ ਹੈ ਮੇਰੇ ਲਈ ਐ ਬੱਚਾ।
ਕੱਚੀ ਕੌਡੀ ਜੇ ਕਦੀ ਵਿਖਾਈ ਹੋਵੇ।
ਓਸ ਪੁੱਤ ਦਾ ਕਿਤੇ ਨਹੀਂ ਭੁਲਾ ਹੁੰਦਾ,
ਜਿਨ੍ਹੇ ਜਨਣ ਵਾਲੀ ਮਾਂ ਤਾਈ ਹੋਵੇ।

੮੦