ਪੰਨਾ:ਜੀਵਨ ਲਹਿਰਾਂ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਡੀਕ

ਇਕ ਝੋਂਪੜੀ ਦੇ ਬਾਹਰ ਵਾਰ।
ਬੈਠੀ ਸੀ ਇਕ ਮੁਟਿਆਰ ਨਾਰ।
ਵੇਂਹਦੀ ਸੀ ਜਦ ਆਉਂਦਾ ਕੋਈ।
ਜੀ ਪੈਂਦੀ ਸੀ ਮੋਈ ਮੋਈ।
ਜਿਸ ਤੇ ਬਣੇ ਜਾਣੇ ਸੋਈ।
ਖੂਹ ਸੋਚ ਵਿੱਚ ਲਮਕੀ ਹੋਈ।

ਸੀ ਡੋਲ ਵਾਗੂੰ ਡੋਲ ਦੀ।
ਸੱਪ ਵਾਂਗ ਸੀ ਵਿੱਸ ਘੋਲਦੀ।
ਮੂੰਹੋ ਨਾ ਸੀ ਪਰ ਬੋਲਦੀ।

ਹੱਥ ਵਿਚ ਫੜੀ ਤਸਵੀਰ ਸੀ।
ਖੁਦ ਵੀ ਬਣੀ ਤਸਵੀਰ ਸੀ।
ਬੈਠੀ ਬੜੀ ਦਿਲਗੀਰ ਸੀ।
ਹੋਈ ਹੋਈ ਗਮਨਾਕ ਸੀ।
ਦਿਲ ਨੂੰ ਰਹੀ ਉਹ ਠਾਕ ਸੀ।
ਹਾਂ ਰਾਹ ਰਹੀ ਉਹ ਝਾਕ ਸੀ।
ਗੱਲ ਦਾ ਵੀ ਲੀੜਾ ਚਾਕ ਸੀ।
ਫਿਕਰਾਂ ਦੀ ਮੂਰਤ ਸੀ ਬਣੀ।
ਰੋਣੀ ਉਹ ਸੂਰਤ ਸੀ ਬਣੀ ।੧।

੮੩