ਪੰਨਾ:ਜੀਵਨ ਲਹਿਰਾਂ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਲਦਾ ਨਹੀਂ ਕੁਝ ਵੀ ਪਤਾ।
ਤੂੰ ਵਹਿ ਗਿਆ ਏਂ ਕਿਹੜੇ ਦਾ।

ਬੱਸ! ਹੋ ਗਈ ਏ ਹੁਣ ਤੇ ਹੱਦ।
ਇਹ ਆਦਤਾਂ ਛਡੇਂਗਾ ਕੱਦ?
ਆਵੇਂਗਾ ਪਰ ਆਵੇਂਗਾ, ਜੱਦ।

ਨਾ ਜਾਨ ਰਹੂ ਬੀਮਾਰ ਵਿੱਚ।
ਕਰਦਾ ਰਿਹੋਂ ਹਮੇਸ਼ ਜਿੱਚ।
ਫਿਰ ਵੀ ਗਈ ਨਾ ਤੇਰੀ ਖਿੱਚ।
ਗ਼ਮ ਦੇਣ ਸਾਹ ਵੀ ਲੈਣ ਨਾ।
ਦਿਲ ਦੇ ਫੋਫਲੇ ਬਹਿਣ।
ਪਰਭਾਤ, ਦਿਨ ਤੇ ਰੈਣ ਨਾ।
ਲੇਖਾਂ ਸੜੀ ਨੂੰ ਚੋਣ ਨਾ।
ਮੈਂ ਪ੍ਰੇਮ ਵਿਚ ਭਿੰਨੀ ਗਈ।
ਸੂਲਾਂ ਦੇ ਵਿਚ ਵਿੰਨ੍ਹੀ ਗਈ । ੩ ।

ਆ ਵੇਖ ਦਿਲ ਦੇ ਜਾਨੀਆ।
ਜਾਨੋਂ ਪਈ ਮੈਂ ਜਾਨੀ ਆਂ।
ਮੈਨੂੰ ਹੈ ਤੇਰੀ ਭਾਲ ਵੇ।
ਮੈਂ ਹੋ ਰਹੀ ਆਂ ਨਢਾਲ ਵੇ।
ਬਿਪਤਾ ਤੂੰ ਮੇਰੀ ਟਾਲ ਵੇ।
ਝਾੜਾਂਗੀ ਵਾਲਾਂ ਨਾਲ ਵੇ।

੮੫