ਪੰਨਾ:ਜੀਵਨ ਲਹਿਰਾਂ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੜੀਓ! ਅੱਜ ਨਾ ਮੈਨੂੰ ਛੇੜੋ

ਜਾਓ! ਜਾ ਕੇ ਪੀਂਘਾਂ ਪਾਓ,
ਝੂਟੇ ਝੂਟੋ, ਮੌਜ ਮਨਾਓ,
ਮੈਂ ਨਹੀਂ ਤਗੜੀ, ਦਿਲ ਨਹੀਂ ਤਗੜਾ,
ਐਵੇਂ ਮੇਰਾ ਸਿਰ ਨ ਖਾਓ,

ਮੈਂ ਨਹੀਂ ਕਿਧਰੇ ਆਉਣਾ, ਜਾਣਾ,
ਬੇਸ਼ਕ ਬੂਹੇ ਪਾ ਲਓ ਠਾਣਾ,
ਕੀ ਬਣੀਆਂ ਨੇ ਮੈਂ ਕੀ ਜਾਣਾ?

ਨੈਣ ਕਿਸੇ ਦੇ ਮੋਟੇ ਮੋਟੇ,
ਕਰ ਗਏ ਦਿਲ ਨੂੰ ਟੋਟੇ ਟੋਟੇ,

ਟੋਟੇ ਟੋਟੇ, ਲੀਰਾਂ ਲੀਰਾਂ;
ਨੀ! ਨਾ ਖਿੱਦੂ ਵਾਂਗ ਉਦ੍ਹੇੜੋ,
ਅੜੀਓ! ਅੱਜ ਨਾ ਮੈਨੂੰ ਛੇੜੋ।

੮੮