ਪੰਨਾ:ਜੀਵਨ ਲਹਿਰਾਂ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੋਹਰ ਛਿੰਨਾ ਦਿਲ ਮੇਰਾ ਮੋਇਆ,
ਇਹ ਸੀ ਭੂਏ ਹੋਇਆ ਹੋਇਆ,
ਵਰਜ ਰਹੀ ਸਾਂ, ਮੋੜ ਰਹੀ ਸਾਂ,
ਨੀ! ਮੈਂ ਸੀਨੇ ਵਿਚ ਲਕੋਇਆ।

ਪਰ ਨਾ ਰਿਹਾ ਇਹ ਦੇਣੋਂ, ਟੋਇਆ,
ਪਲ ਵਿਚ ਕਮਲਾ ਗਿਆ ਪ੍ਰੋਇਆ,
ਮੈਂ ਵੀ ਹੋਈ, ਇਹ ਵੀ ਹੋਇਆ।

ਇਹਦੇ ਵੀ ਕੁਝ ਰਿਹਾ ਨਾ ਪੱਲੇ,
ਮੇਰੇ ਵੀ ਕੁਝ ਰਿਹਾ ਨਾ ਪੱਲੇ,

ਅੰਨ੍ਹਾਂ ਇਹਨੂੰ ਕਰ ਗਿਆ ਅੰਨ੍ਹਾਂ;
ਪਹਿਲੋਂ ਇਹਦੀ ਅੱਖ ਉਘੇੜੋ,
ਅੜੀਓ! ਅੱਜ ਨਾ ਮੈਨੂੰ ਛੇੜੋ।

ਜਾਓ ਨੀ ਬਸ ਅੜੀਓ ਜਾਓ,
ਖੇਡੋ ਮਲ੍ਹੋ, ਜੀਅ ਪਰਚਾਓ,
ਮੇਹਣੇ ਮਾਰ ਮਾਰ ਨਾ ਸਾੜੋ,
ਤੱਤੀ ਨੂੰ ਨਾ ਹੋਰ ਤਪਾਓ।

੮੯