ਸਮੱਗਰੀ 'ਤੇ ਜਾਓ

ਪੰਨਾ:ਜੀਵਨ ਲਹਿਰਾਂ.pdf/90

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕਿਨੂੰ ਝਿੜਕਾਂ, ਕਿਨੂੰ ਮੋੜਾਂ,
ਕਿਨੂੰ ਹੱਟਕਾਂ, ਕਿਨੂੰ ਹੋੜਾਂ,
ਏਹ ਵੇਖੋ ਨੀ ਹੱਥ ਮੈਂ ਜੋੜਾਂ,

ਅੱਗੇ ਘੱਟ ਨਹੀਂ ਕੁਝ ਹੋਈ,
ਜਿੰਨਾ ਹੱਸੀ, ਓਨਾ ਰੋਈ,

ਨੀ ਸਹੀਓ! ਮੈਂ ਪਾਪਾਂ ਲਿਬੜੀ;
ਬਚੋ, ਨਾ ਆਪਣਾ ਆਪ ਲਬੇੜੋ,
ਅੜੀਓ! ਅੱਜ ਨਾ ਮੈਨੂੰ ਛੇੜੋ।

੯੦