ਪੰਨਾ:ਜੀਵਨ ਲਹਿਰਾਂ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀ ਮੈਂ ਕਾਹਨੂੰ ਅੱਖੀਆਂ ਲਾਈਆਂ

ਕਹੀਆਂ ਮੇਰੇ ਭਾੱ ਨੂੰ ਬਣੀਆਂ,
ਹੱਸਣ ਵੇਖ ਕੇ ਸਭੇ ਜਣੀਆਂ,
ਕਹੀਆਂ ਮੇਰੇ ਭਾੱ ਦੀਆਂ ਬਣੀਆਂ।

ਦਿਲ ਪੈ ਗਿਆ ਲੰਬੇਰੇ ਪੈਂਡੇ,
ਚਾਨਣ ਜਿਹੇ ਹਨੇਰੇ ਪੈਂਡੇ,

ਅੱਕਲਾਂ ਦੇ ਚਾਨਣ ਤੋਂ ਉੱਚਾ,
ਸ਼ਕਲਾਂ ਦੇ ਚਾਨਣ ਤੋਂ ਉੱਚਾ,

ਕੈਦੇ ਪਈ ਮੇਰੀ ਜਿੰਦ ਨਿਮਾਣੀ,
ਦੋ ਛੇਕਾਂ 'ਚੋਂ ਬਿੱਟ ਬਿੱਟ ਤੱਕੇ,
ਨੀ ਮੈਂ ਬੇਦਿਲ ਦਿਆਂ ਦੁਹਾਈਆਂ।
ਨੀ ਮੈਂ ਕਾਹਨੂੰ ਅੱਖੀਆਂ ਲਾਈਆਂ।

੯੧