ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਹਲਕੇ ਹਨੇਰੇ 'ਚ ਕਿਸੇ ਨੂੰ ਮੋਢਿਆਂ ਉੱਤੇ ਚੁੱਕੀ ਕੋਈ ਮੰਚ ’ਤੇ ਦਾਖ਼ਲ ਹੁੰਦਾ ਹੈ। ਪਹਿਲੇ ਹੀ ਕਦਮ ਤੋਂ ਉਹ ਹਫ਼ਿਆ ਹੋਇਆ ਤੁਰਦਾ ਹੈ। ਉਸਦੇ ਸਾਹਾਂ ਦੀ ਅਵਾਜ਼ ਦੇ ਨਾਲ ਸਿਰਫ਼ ਹਲਕੀਹਲਕੀ ਹਮਿੰਗ ਦੀ ਅਵਾਜ਼ ਹੁੰਦੀ ਹੈ, ਡੂਮਣੇ ਦੀ ਇਹ ਅਵਾਜ਼, ਜੋ ਬਹੁਤ ਦੂਰੋਂ ਆ ਰਹੀ ਲੱਗਦੀ ਹੈ ਪਰ ਜਿਸਦੀ ਦਿਸ਼ਾ ਬਿਲਕੁਲ ਵੀ ਸਪੱਸ਼ਟ ਨਹੀਂ ਹੈ; ਉਹ ਡੂਮਣੇ ਜਾਂ ਭੌਰਿਆਂ ਦੀ ਗੂੰਜ ਵਰਗੀ ਹੈ। ਫੇਰ ਗੀਤ ਸ਼ੁਰੂ ਹੁੰਦਾ ਹੈ ਤੇ ਉਸਦੇ ਨਾਲ ਰੋਸ਼ਨੀ ਵਧਦੀ ਜਾਂਦੀ ਹੈ।) ਗੀਤ : ਕਥਾ ਬੇਤਾਲੀ ਲਿਆਏ ਹਾਂ, ਬਿਕਰਮ ਭਾਵੇਂ ਹੈ ਨਾਮ ਨਹੀਂ; ਪਾਤਰ ਭਾਵੇਂ ਜਾਣੇ-ਜਾਣੇ, ਹੈ ਥਾਓਂ ਕੋਈ ਥਿਰ ਧਾਮ ਨਹੀਂ। (ਤਿੰਨ ਵਾਰ ਤਾਲ ਹੁੰਦੀ ਹੈ ਤੇ ਮੰਚ ਉੱਤੇ ਪਾਤਰਾਂ ਦੀ ਤੋਰ ਤੇਜ਼ ਹੋ ਜਾਂਦੀ ਹੈ ਤੇ ਗੀਤ ਦੀ ਵੀ ਲੈਅ ਬਦਲਦੀ ਹੈ। ਵੱਖ-ਵੱਖ ਪਾਤਰ ਗੀਤ ਦੀ ਲੈਅ ’ਚ ਮੁਵ ਕਰਦੇ ਹੋਏ ਆਉਂਦੇ ਹਨ ਤੇ ਉਹਨਾਂ ਦੇ ਦੁਆਲੇ ਘੁੰਮਦੇ ਹਨ ਜਿਹੜੇ ਪਹਿਲਾਂ ਤੋਂ ਮੰਚ ਉੱਪਰ ਹਨ। ਕੁਝ ਪਾਤਰ ਸੰਗੀਨਾਂ ਤੇ ਫ਼ੌਜੀ ਬੂਟਾਂ ਵਾਲੇ ਹਨ।) ਉਸ ਪਿੰਡ ਦੀ ਕਥਾ ਸੁਣਾਉਂਦੇ ਹਾਂ, ਪਿੰਡੇ, ਜਿਸਦੇ ਦਾ ਨਾਮ ਨਹੀਂ; ਜਿਹੜਾ ਕੁੱਖੋਂ ਛੁਰੀਆਂ ਜਣਦਾ ਸੀ, ਸੀ ਮੁੱਕਦੀ ਜਿਸਦੀ ਸ਼ਾਮ ਨਹੀਂ!

99

99