ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਹ ਪਿੰਡ ਸੀ, ਪਿੰਡਾਂ ਵਰਗਾ ਸੀ, ਜੀ ਖ਼ਾਸ ਕੋਈ ਵੀ ਬਾਤ ਨਾ ਸੀ, ਦਿਨ ਸੀ ਉਸਦੇ ਬੱਸ ਦਿਨਾਂ ਜਿਹੇ ਪਿੰਡੇ ਉਤਰੀ ਜਦ ਰਾਤ ਨਾ ਸੀ। (ਲੈਅ ਮੁੜ ਬਦਲਦੀ ਹੈ। ਹਨੇਰਾ ਵਧਦਾ ਹੈ ਤੇ ਪਾਤਰ ਮਾਈਮ ਵਿੱਚ ਕੁਝ ਮੂਵਜ਼ ਲੈਂਦੇ ਹਨ, ਪਿੱਛੇ ਹਮਿੰਗ ਹੈ।) ਨਾ ਨਿਤਾਣਾ ਨਹੀਂ, ਪਰ ਤਾਣ ਨਹੀਂ, ਕੋਈ ਦਾਮ ਨਹੀਂ, ਦਮ ਦਾਮ ਨਹੀਂ! ਜੋ ਪਿੰਡੇ ਉੱਤੇ ਬੀਤੀ ਹੈ, ਕਹਿ ਪਿੰਡ ਦੀ ਬਾਤ ਸੁਣਾਈ ਹੈ; ਸਭ ਸੁਣਿਆ ਪੌਣ ਪੁਰਾਣਾਂ ਨੇ ਜੋ ਮੋਹਰ ਸੰਗੀਨਾਂ ਲਾਈ ਹੈ। (ਫ਼ੌਜੀ ਸੰਗੀਨਾਂ ਵਾਲੇ ਤੇ ਦੂਜੇ ਵੱਖੋ-ਵੱਖਰੀਆਂ ਦਿਸ਼ਾਵਾਂ ਵੱਲ ਨੂੰ ਜਾਂਦੇ ਹਨ। ਜਿਸਨੇ ਘਨੇਰੀ ਚੁੱਕਿਆ ਹੋਇਆ ਹੈ ਉਸਦਾ ਸਾਹ ਉੱਖੜਦਾ ਜਾਂਦਾ ਹੈ।) ਪਿੰਡ ਸਾਡਾ ਪਿੰਡਾ ਅ-ਸਾਡਾ ਹੈ। . ਜੀਹਦਾ ਨਾਮ ਨਹੀਂ, ਬੇਨਾਮ ਨਹੀਂ। (ਰੋਸ਼ਨੀ ਹੋ ਚੁੱਕੀ ਹੈ। ਜਿਸਨੇ ਘਨੇਰੀ ਚੁੱਕਿਆ ਹੈ ਉਹ ਸਾਹੋ ਸਾਹ ਹੋਇਆ ਬੇਤਾਲਨੁਮਾ ਪਾਤਰ ਨੂੰ ਭੇਜੇ ਸੁੱਟ ਦਿੰਦਾ ਹੈ।) ਪੱਤਰਕਾਰ : ਬੱਸ ਮੈਂ ਨਹੀਂ ਤੈਨੂੰ ਹੋਰ ਢੋਹ ਸਕਦੀ। ਬੇਤਾਲ : ਗੌਹ ਨਾਲ ਦੇਖਦੇ ਹੋਏ) ਚੱਲ ਉਹ ਕਥਾ ਸੁਣਾ ਫੇਰ, ਜੋ ਮੈਂ ਹੁਣੇ ਸੁਣਾਈ। ਜੇ ਸੁਣਾ ਦਿੱਤੀ ਹੁ-ਬ-ਹ; ਬਿਨਾਂ ਕੋਈ ਆਪਣੀ ਟੰਗ ਘੁਸੇੜਿਆਂ, ਤਾਂ ਤੂੰ ਮੁਕਤ... ਆਜ਼ਾਦ। ਮੈਂ ਆ ਜਾਵਾਂਗਾ ਤਾਲ ਵਿੱਚ; ਕਿਸੇ ਬਾਲ ਵਾਂਗ, ਨਹੀਂ ਤਾਂ... ਉਹੀ ਚੌਰਾਸੀ ਦਾ ਗੇੜ। ਕਦੇ ਓਸ ਟਹਿਣੀ... ਕਦੇ ਓਸ ਬੰਨੇ... ਫੁਰਰ...।

। ਅ-ਸਾਡਾ’ ਸ਼ਬਦ ਬੇਗਾਨੇ ਦੇ ਅਰਥਾਂ 'ਚ ਗਾਇਆ ਜਾਵੇਗਾ।)

100