ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਾਹ ਮਾਰਿਐ; ਜਿਵੇਂ ਚਿਹਰਾ ਹੀ ਨਹੀਂ ਰਿਹਾ। (ਅੰਗ ’ਚ) ਚਿਹਰਾ ਵੀ ਤਾਂ ਦਰਅਸਲ ਸਿਰਾਂ ਵਾਲਿਆਂ ਦਾ ਹੁੰਦੈ। ਪਰ ਮੈਨੂੰ ਤਾਂ ਲਗਦੈ ਮੇਰੇ ਮੋਢਿਆਂ ’ਤੇ ਬੱਸ ਬੋਝ ਹੈ, ਸਿਰ ਹੈ ਨਹੀਂ। ਤੇ ਮੈਂ ਜੋ ਪਤਾ ਨਹੀਂ ਕੀ-ਕੀ ਹੋਣ ਤੇ ਕਰਨ ਦੇ ਸੁਫ਼ਨੇ ਸੰਜੋਅ ਰਹੀ ਸੀ, ਬੇਸਿਰੀ ਹੋ ਕੇ ਰਹਿ ਗਈ ਹਾਂ। ਤੇ ਬਚਿਆ... (ਚੋਰੀ ਜਿਹੇ ਬੇਤਾਲ ਵੱਲ ਦੇਖਦੀ ਹੈ ਤੇ ਫੇਰ ਲੋਕਾਂ ਵੱਲ) ਕਹਿ ਨਹੀਂ ਸਕਦੀ ਕਿ ਸਿਰ-ਹੀਣੇ ਲੋਕਾਂ ਸਾਹਵੇਂ ਹਾਂ ਜਾਂ ਸਿਰਾਂ ਵਾਲਿਆਂ ਨੂੰ ਮੁਖ਼ਾਤਬ ਹੋ ਰਹੀ ਹਾਂ। (ਬੇਤਾਲ ਵੱਲ ਜਾਂਦੇ ਹੋਏ) ਇਹ ਸ਼ਾਇਦ ਸਾਫ਼ ਨਹੀਂ ਹੈ, ਪਰ ਉਹ ਦਿਨ ਅੱਜ ਵੀ ਮੈਨੂੰ ਸ਼ੀਸ਼ੇ ਵਾਂਗ ਸਾਫ਼ ਦਿਖਦੈ ... ਪ੍ਰੈੱਸ ਕੌਂਸਲ ਦੀ ਮੀਟਿੰਗ `ਚੋਂ ਆਈ ਸੀ, ਹਾਰੀ ਹੋਈ ਤੇ ਹਤਾਸ਼, ਪਰ ਜੋਸ਼ ’ਚ ਵੀ ਸੀ। (ਦਰਵਾਜ਼ੇ ਦੀ ਘੰਟੀ ਵੱਜਦੀ ਹੈ। ਉਹ ਦਰਵਾਜ਼ਾ ਖੋਲ੍ਹਦੀ ਹੈ, ਬਾਹਰ ਸੰਪਾਦਕ ਖੜ੍ਹਾ ਹੈ।) ਪੱਤਰਕਾਰ : ਤੁਸੀਂ..., ਏਸ ਵੇਲੇ... ਇੱਥੇ ! ਸੰਪਾਦਕ : ਕਿਉਂ; ਨਹੀਂ ਸੀ ਆਉਣਾ ਚਾਹੀਦਾ? ਪੱਤਰਕਾਰ : (ਰਾਹ ਛੱਡਦੇ ਹੋਏ) ਨਹੀਂ, ਇਹ ਤਾਂ ਮੈਂ ਨਹੀਂ ਕਿਹਾ ? (ਦੋਹੇਂ ਬਕਸਿਆਂ ਉੱਤੇ ਆ ਕੇ ਬਹਿ ਜਾਂਦੇ ਹਨ। ਬੇਤਾਲ ਝੋਕੇ ਮਾਰਨ ਲੱਗਦਾ ਹੈ।) ਸੰਪਾਦਕ : ਰਿਲੈਕਸ, ਮੈਂ ਤਾਂ ਬੱਸ... ਐਵੇਂ ਈ ਆ ਗਿਆ। ਪੱਤਰਕਾਰ : (ਮੁਸਕਰਾਉਂਦੀ ਹੈ) ਐਵੇਂ ਈ? (ਰਸਾਲੇ ਵਗੈਰਾ ਚੁੱਕਦੀ ਹੋਈ) ਸੰਪਾਦਕ : ਨਹੀਂ ਐਵੇਂ ਈ ਤਾਂ ਨਹੀਂ; ਸੋਚਿਆ ਸ਼ਾਇਦ ਤੂੰ ਫ਼ੈਸਲਾ ਬਦਲ ਲਿਆ ਹੋਵੇ, ਜਾਂ ਬਦਲ ਲਵੇਂ। ਪੱਤਰਕਾਰ : ਨਾਟ ਐਟ ਆਲ। ਜਾ ਰਹੀ ਹਾਂ ਮੈਂ। ਅੱਜ ਰਾਤ ਦੀ ਹੀ ਟ੍ਰੇਨ ਹੈ। ਸੰਪਾਦਕ : ਟ੍ਰੇਨ, ਹਾਉਕਾ) ਬਹੁਤ ਖੂਬ ! (ਸੋਚਦੇ ਹੋਏ) ਫੇਰ ਤਾਂ ਚੰਗਾ ਹੀ ਹੋਇਆ... ਪੱਤਰਕਾਰ : ਕਿ ਤੁਸੀਂ ਆ ਗਏ; ਫੇਰ ਪਤਾ ਨਹੀਂ ਕਦੇ ਮੁਲਾਕਾਤ ਹੋਵੇ ਜਾਂ... ! ਸੰਪਾਦਕ : ਮਤਲਬ?

102

102