ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਪਾਦਕ : ਇਹ ਸਮਝਾਉਣ ਲਈ ਧਰਤੀ ਨੂੰ ਹਾਲੇ ਵੀਹ ਪੱਚੀ ਗੇੜੇ ਸੂਰਜ ਦੁਆਲੇ ਹੋਰ ਮਾਰਨੇ ਪੈਣੇ। ਪੱਤਰਕਾਰ : ਓ, ਕਿੰਨੀ ਓਰਿਜਨਲ ਸੋਚ ਐ ਤੁਹਾਡੀ! ਮੇਰੀ ਖੋਪੜੀ `ਚ ਨਹੀਂ ਆਉਣੀ। (ਚੁੱਪ) ਕਾਫ਼ੀ ਲੈਕੇ ਆਉਂਦੀ ਆਂ। ਸੰਪਾਦਕ : ਨੋ ਬੈਂਕਸ, ਤੇਰੀ ਟਰੇਨ ਦਾ ਟਾਇਮ ਹੋ ਰਿਹਾ ਹੋਵੇਗਾ। ਬੈਸਟ ਆਫ਼ ਲੱਕ। (ਜਾਂਦੇ ਹੋਏ ਰੁਕ ਕੇ!) ਵੈਸੇ ਧੱਕਾ ਹਰ ਕੋਈ ਕਰਦੈ, ਬੱਸ ਕਿਸੇ ਕੋਲ ਤਲਵਾਰ ਹੈ ਤੇ ਕੋਈ (ਉਸ ਵੱਲ ਦੇਖਦੇ ਹੋਏ। ਕਲਮ ਨੂੰ ਹੀ ਤਲਵਾਰ ਬਣਾ ਲੈਂਦਾ । (ਚੁੱਪ) ਪੱਤਰਕਾਰ : ਮਤਲਬ ਕਿ ਸੱਭ ਚੁੱਪ ਕਰ ਜਾਣ, ਤੁਹਾਡੀ ਪ੍ਰੈੱਸ ਕੌਂਸਲ ਵਾਂਗ ਮੌਨੀ ਬਾਬੇ ਬਣ ਜਾਣ। ਮੰਨ ਲੈਣ ਕਿ ਕੁੱਝ ਹੋਇਆ ਈ ਨਹੀਂ? ਸੱਭ ਝੂਠ, ਬਕਵਾਸ ਹੈ ..., ਹਾਂ ਨਾਲੇ ਫ਼ੌਜੀ ਵੀ ਤਾਂ ਇਨਸਾਨ ਨੇ... ਮਰਦ ਨੇ... ਦਿਲ ਡੋਲ ਜਾਂਦੈ ਜਾਂ ਬਦਲਾ ਲੈਣਾ ਹੁੰਦੈ.. ਦੁਸ਼ਮਣ ਤੋਂ। (ਉਸ ਵੱਲ ਤਨਜ਼ ਭਰੀਆਂ ਨਜ਼ਰਾਂ ਨਾਲ ਦੇਖਦੀ ਹੈ।) ਸੰਪਾਦਕ : (ਹਾਉਕਾ) ਵਿਸ਼ ਯੂ ਲੱਕ... ਅਗੇਨ। ਲੇਟ ਹੋ ਰਹੀ ਹੋਵੇਂਗੀ। (ਚਲਾ ਜਾਂਦਾ ਹੈ।) (ਪੱਤਰਕਾਰ ਨੂੰ ਹੱਸਦਾ ਦੇਖਕੇ ਬੇਤਾਲ ਸਿਰ ਚੁੱਕਦਾ ਹੈ।) ਪੱਤਰਕਾਰ : ਫੀਲਿੰਗ ਜੈਲਸ, ਦਿਖਾ ਦੇਵਾਂਗੀ ਕਿ ਕਲਮ ਹਾਲੇ ਜਿਉਂਦੀ ਹੈ। ਛੇਤੀ ਹੀ ਮੁਲਾਕਾਤ ਹੋਵੇਗੀ; ਸੁਰਖ਼ੀਆਂ ’ਚ, ਹੈੱਡ ਲਾਈਨਜ਼...! ਤੇ ਉਹ ਕਰਾਰਾ ਥੱਪੜ ਹੋਵੇਗਾ ਸਾਰੀ ਪ੍ਰੈੱਸ ਕੌਂਸਲ ਦੇ ਮੂੰਹ 'ਤੇ। (ਚੁੱਪ) (ਬੇਤਾਲ ਕੋਲ ਜਾਂਦੀ ਹੈ।) ਪੱਤਰਕਾਰ : .. ਤੇ ਮੈਂ ਮੰਜ਼ਿਲ ਵੱਲ ਤੁਰ ਪਈ। ਨਵਾਂ ਧਮਾਕਾ ਹੋਣਾ ਸੀ ਪੱਤਰਕਾਰੀ ਦੀ ਦੁਨੀਆ ਵਿੱਚ। ਖੈਰ! ਦੋਸ਼ੀਆਂ ਨੂੰ ਮਿਲਣਾ ਜ਼ਰੂਰੀ ਸੀ। ਆਰਮੀ ਹੈੱਡ ਆਫ਼ਿਸ ਗਈ, ਪੱਲੇ ਤਾਂ ਉੱਥੋਂ ਕੀ

104

104