ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੈਣਾ ਸੀ? ਹਰ ਨਜ਼ਰ ’ਚ ਲੁਕਵੀਂ ਜਿਹੀ ਇੱਕ ਧਮਕੀ ਸੀ, ਪਤਾ ਨਹੀਂ ਉਹ ਖਿਝ ਜਾਂ ਖੌਫ਼ ਸੀ...। ਕੀ ਬੰਦੇ ਤੋਂ ਇਲਾਵਾ ਵੀ ਕਿਸੇ ਹੋਰ ਸਪੀਸੀ (ਪਾਣੀ) ਨੇ ਆਪਣੇ ਹੀ ਨਾਲਦਿਆਂ ਤੋਂ ਡਰਦਿਆਂ ਐਡਾ ਜੁਗਾੜ ਖੜ੍ਹਾ ਕੀਤਾ ਹੋਵੇ; (ਮੋਢੇ ਝਟਕਦੀ ਹੈ। ) ਫ਼ੌਜਾਂ, ਛਾਉਣੀਆਂ, ਟੈਂਕ। ਇਹੋ... ਬਕਵਾਸ... ਸੋਚਦੀ ਹੋਈ ਮੈਂ ਬਾਹਰ ਆ ਗਈ। | ਮੈਂ ਪਹਿਲੀ ਵਾਰ ਰਾਜਧਾਨੀ 'ਚੋਂ ਨਿਕਲੀ ਸਾਂ, ਪਰ ਰਾਜਧਾਨੀ ਮੇਰੇ ’ਚੋਂ ਨਹੀਂ ਸੀ ਨਿਕਲੀ। ਹਰ ਕਿਸੇ ਨੂੰ ਨਜ਼ਰ ਆ ਜਾਂਦੀ, ਨਜ਼ਰ ਆਉਂਦੀ... ਜਾਂ ਪਤਾ ਨੀ ਬੋਅ ਆਉਂਦੀ। (ਹਾਉਕਾ) ਅਜੀਬ ਸਥਿਤੀ, ਖੁੱਲ੍ਹੇ ਆਸਮਾਨ ਵਿੱਚ ਲੱਗਦਾ ਸੀ ਦਮ ਘੁੱਟ ਰਿਹੈ। ਉੱਚੀਆਂ ਟੀਸੀਆਂ 'ਤੇ ਬਰਫ਼ ਦਿਖਦੀ... ਪਰ ਪਸੀਨਾ ਕਿਉਂ ਆ ਰਿਹਾ ਸੀ? ਹਰ ਸ਼ੈਅ ਆਪਣੇ ਤੋਂ ਹੀ ਉਲਟ ਅਰਥ ਦੇ ਰਹੀ ਸੀ। (ਕੁਝ ਲੋਕ ਮੰਚ ਉੱਤੋਂ ਵੱਖ-ਵੱਖ ਦਿਸ਼ਾਵਾਂ 'ਚ ਜਾਂਦੇ ਹਨ, ਜਿਨ੍ਹਾਂ `ਚ ਫ਼ੌਜੀ ਵਰਦੀ ਵਾਲੇ ਵੀ ਹਨ। ਉਹ ਰੋਕਣ ਅਤੇ ਕੁਝ ਪੁੱਛਣ ਦੀ ਕੋਸ਼ਿਸ਼ ਕਰਦੀ ਹੈ, ਪਰ ਕੋਈ ਰੁਕਦਾ ਨਹੀਂ। ਜੇ ਕੋਈ ਰੁਕਦਾ ਹੈ ਤਾਂ ਉਸਦੀ ਗੱਲ ਸੁਣਕੇ ਡਰਦਾ ਭੱਜ ਜਾਂਦਾ ਜਾਂ ਗੁੱਸੇ ’ਚ ਗਾਲਾਂ ਕੱਢਦਾ ਜਾਂਦਾ ਹੈ।) ਪੱਤਰਕਾਰ : (ਉੱਚੀ) ਕੋਈ ਟੈਕਸੀ ਵਾਲਾ ਜਾਣ ਨੂੰ ਤਿਆਰ ਨਹੀਂ ਸੀ, ਪਤਾ ਨਹੀਂ ਉਸ ਪਿੰਡ ਦੇ ਨਾਂ ’ਚ ਅਜਿਹਾ ਕੀ ਸੀ। (ਇੱਕ ਦਾਹੜੀ ਵਾਲਾ ਪੰਡਿਤ ਆਉਂਦਾ ਹੈ, ਜਿਸਦੇ ਸਿਰ 'ਤੇ ਬੋਦੀ ਹੈ ਤੇ ਉੱਪਰ ਉਸਨੇ ਅਰਬੀ ਟੋਪੀ ਵੀ ਲਈ ਹੋਈ ਹੈ। ਉਹ ਪੱਤਰਕਾਰ ਨੂੰ ਕੁੱਝ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਪੰਡਤ ਗੂੰਗਾ ਹੋਣ ਕਰਕੇ, ਪੱਤਰਕਾਰ ਕੁੱਝ ਸਮਝ ਨਹੀਂ ਸਕਦੀ। ਪਿੱਛੋਂ ਆਜ਼ਾਨ ਦੀ ਅਵਾਜ਼ ਆਉਂਦੀ ਹੈ ਤੇ ਉਸਦੇ ਨਾਲ ਈ ਛਿੜੇ ਹੋਏ ਝੂਮਣੇ ਦੀਆਂ ਅਵਾਜ਼ਾਂ ਇਕਦਮ ਤੇਜ਼ ਹੁੰਦੀਆਂ ਹਨ। ਪੰਡਤ ਕੁਝ ਚੀਖ਼ਦਾ ਭੱਜ ਜਾਂਦਾ ਹੈ ਤੇ ਇੱਕ ਮੁੱਲਾ ਆਉਂਦਾ ਹੈ।

105

105