ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿਰ ਹਿਲਾਉਂਦੀ ਹੈ।) ਨੋ, (ਮੁਸਕਰਾਉਂਦਾ ਹੈ।) ਨਾਟ ਸੋ ਇਜ਼ੀ; ਬੱਸ ਲੱਗਦਾ ਹੈ ਕਿ ਸਮਝ ਗਏ ਹਾਂ। ਚੁੱਪ) ਬਾਏ। (ਮੇਜਰ ਜਾਂਦਾ ਹੈ। ਪੱਤਰਕਾਰ ਦੇਖਦੀ ਰਹਿੰਦੀ ਹੈ। ਮਗਰੋਂ ਬੇਤਾਲ ਦੇ ਘੁਰਾੜੇ ਤੇਜ਼ ਹੁੰਦੇ ਹਨ ਤੇ ਫੇਰ ਉਹ ਅਚਾਨਕ ਉੱਠਕੇ ਉਸ ਵੱਲ ਆਉਂਦਾ ਹੈ ਤੇ ਮਲੂਕ ਜਿਹੇ ਪਿੱਛੇ ਆ ਕੇ ਖੜ੍ਹ ਜਾਂਦਾ ਹੈ।) : ਸਭ... ਚਿਪਚਿਪਾ ਜਿਹਾ ਹੋ ਗਿਆ ਸੀ। ਕੀ ਸਚਮੁਚ... ਦੁਰ... ਹਰ ਮੋਰਚੇ 'ਤੇ ਖੜਾ ਸਿਪਾਹੀ ਮੇਰੇ ਅੰਦਰਲੇ ਹੀ ਲਾਲਚ ਦੀ.. ਹਾਬੜੇਪਣ ਦੀ ਰਾਖੀ ਲਈ ਸੰਗੀਨ ਚੁੱਕੀ ਖੜਾ ਸੀ, ਘਰ-ਬਾਰ ਤੋਂ ਦੂਰ, ਜੀਵਨ ਤੋਂ ਬੇਮੁਖ। ਤੇ ਇਹ ਸ਼ਹੀਦ (ਮੂੰਹ ਕੁਸੈਲਾ ਹੋ ਜਾਂਦਾ ਹੈ। ਬੇਤਾਲ ਵੱਲ ਦੇਖਦੀ ਹੈ) ਫੇਰ ਉਹੀ ਬਕਵਾਸ ਛਿੜ ਗਈ ਸੀ । ਚੰਗਾ ਹੋਇਆ ਬੱਸ ਆ ਗਈ । ਫ਼ਲਸਫ਼ੇ ਦੀ ਸਾਰੀ ਚਿਪਚਿਪਾਹਟ ਉੱਥੇ ਈ ਛੱਡ ਮੈਂ ਬੱਸੇ ਚੜ੍ਹ ਗਈ। (ਚਿਹਰੇ 'ਤੇ ਡਰ। ਡੂਮਣੇ ਦੀ ਦੂਰੋਂ ਆਉਂਦੀ ਅਵਾਜ਼ ) ਮੈਨੂੰ ਨਹੀਂ ਸੀ ਪਤਾ ਕਿ ਮੇਰੇ ਨਾਲ ਕੀ ਹੋਣ ਵਾਲਾ ਹੈ। ਸਾਰੀ ਬੱਸ ਜਿਵੇਂ ਮੱਖੀਆਂ ਨਾਲ ਭਰੀ ਪਈ ਸੀ... ਚੀਂ-ਚੀਂ ਕਰਦੀਆਂ ਮੱਖੀਆਂ, ਲੱਗਿਆ ਜਿਵੇਂ ਮੈਂ ਉਨ੍ਹਾਂ ’ਤੇ ਈ ਸਵਾਰ ਆਂ। (ਕੰਨਾਂ ’ਤੇ ਹੱਥ ਧਰਦੀ ਹੋਈ ਇਕੱਠੀ ਹੋਈ ਜਾਂਦੀ ਹੈ। ਰੋਸ਼ਨੀ ਮੱਧਮ ਹੋਣ ਲੱਗਦੀ ਹੈ।) ਫੇਡ ਆਊਟ

108

108