ਪੰਨਾ:ਜੂਠ ਤੇ ਹੋਰ ਨਾਟਕ – ਬਲਰਾਮ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਗਲਾ ਦ੍ਰਿਸ਼ (ਗੁਣ-ਗੁਣਾਹਟ ਦੇ ਨਾਲ ਹੌਲੀ-ਹੌਲੀ ਰੋਸ਼ਨੀ ਹੁੰਦੀ ਹੈ। ਰਾਬੀਆ ਪੈਰਾਂ ’ਚ ਮਹਾਵਰ ਰਚਾਉਂਦੀ ਹੋਈ ਗਾਉਂਦੀ ਹੈ।) ਰਾਬੀਆ : ਰੱਜ ਰੱਜ ਕਰੀਂ ਸਿੰਗਾਰ, ਜੇ ਅੜੀਏ ਸਾਜਨ ਨੂੰ ਭਰਮਾਉਣਾ। ਤਨ ਸੇ ਕਰ ਮਨ ਦੀ ਚਾਦਰ, ਪ੍ਰੀਤਮ ਜੇ ਪਤਿਆਉਣਾ। ਕਾਗਾਂ ਦੀ ਆਈ ਡਾਰ ਨੀ ਵੇੜੇ, ਕਦੇ ਮਹਿਰਮ ਮਨ ਦਾ ਆਉਣਾ... (ਹਾਉਕਾ) (ਕੁਝ ਸੋਚਣ ਲੱਗਦੀ ਹੈ।) (ਮਗਰੋਂ ‘ਰਾਬੀਆ-ਰਾਬੀਆ ਦੀਆਂ ਅਵਾਜ਼ਾਂ ਆਉਂਦੀਆਂ ਹਨ। ਉਹ ਸੁਣਕੇ ਵੀ ਜਵਾਬ ਨਹੀਂ ਦਿੰਦੀ। ) ਅੰਮਾ : (ਆਉਂਦੀ ਹੈ। ਰਾਬੀਆ ॥ ਰਾਬੀਆ : (ਡਰਕੇ ਤ੍ਰਭਕ ਜਾਂਦੀ ਹੈ।) ਹੋਅ; (ਫੇਰ ਅੰਮਾ ਨੂੰ ਦੇਖਕੇ ਖਿੱਝ ਜਾਂਦੀ ਹੈ।) ਓਵ; ਓ ਕੀ ਗੱਲ ਐ, ਕਿਉਂ ਸਵੇਰੇ-ਸਵੇਰੇ ਅਸਮਾਨ ਸਿਰ 'ਤੇ ਚੁੱਕ ਲਿਆ? ਅੰਮਾ : ਤੜਕਾ ਦਿਖਦਾ ਤੈਨੂੰ ਦੁਪਹਿਰ ਚੜ੍ਹ ਆਈ ਸਿਰ ’ਤੇ। ਕਦੋਂ ਦੀ ਵਾਜ਼ਾਂ ਮਾਰਦੀ ਆਂ, ਪਤਾ ਨੀ ਕਿੱਥੇ ਮਰ ਗਈ। ਰਾਬੀਆ : ਵੇਖ ਲੈ, ਮਰੀ ਨਹੀਂ ਆਂ, ਤੇਰੇ ਸਾਹਮਣੇ ਖੜੀ ਆਂ, ਜਿਉਂਦੀ। ਜ਼ਬਾਨ ਸੰਭਾਲ ਕੰਬਖਤੇ। ਨੀ ਸਕੀਨਾ..., ਰੋਟੀ ਖਾ ਲੈ ਆਕੇ, ਸਵੇਰ ਦੀ ਭੁੱਖੀ ਬੈਠੀ ਐਂ, ਰਾਤ ਵੀ ਨੀ ਖਾਧੀ ਚੱਜ ਨਾਲ। (ਕਾਵਾਂ ਦੀਆਂ ਅਵਾਜ਼ਾਂ ਆਉਂਦੀਆਂ ਹਨ। ਰਾਬੀਆ ਮੁੜ ਸ਼ੀਸ਼ੇ ਮੂਹਰੇ ਜਾ ਬੈਠਦੀ ਹੈ ਤੇ ਗੁਣ-ਗੁਨਾਉਣ ਲੱਗਦੀ ਹੈ। ਅੰਮਾ ਉਸ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਦੇਖਦੀ ਹੈ। ) ਨੀ ਤੂੰ ਫੇਰ ਬਹਿ ਗਈ ਸ਼ੀਸ਼ੇ ਮੂਹਰੇ ਸਜ ਕੇ। ਜਾ, ਕਾਗ ਉੜਾ ਜਾਕੇ, ਕਾਂ-ਕਾਂ ਅੰਮਾ :

109

109